05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮਾਸਟਰ ਹਰਭਜਨ ਬਲਾਲੋਂ ਦੀ ਅਗਵਾਈ ਹੇਠ ਨਿਗਮ ਕਮਿਸ਼ਨਰ ਡਾ. ਸ਼ਿਖਾ ਭਗਤ ਨੂੰ ਮਿਲਿਆ ਬਸਪਾ ਦਾ ਵਫ਼ਦ

Ad Position 21
No active advertisement
ਅਜੀਤ ਡੈਸਕ 05-05-2026
ਫਗਵਾੜਾ, 4 ਮਈ (ਅਸ਼ੋਕ ਕੁਮਾਰ ਵਾਲੀਆ)-ਸ਼ਹਿਰ ਦੇ ਵਾਰਡ ਨੰ. 25 ਅਤੇ 34 ਸਮੇਤ ਅਰਬਨ ਅਸਟੇਟ, ਸਤਨਾਮਪੁਰਾ, ਹਦੀਆਬਾਦ ਦੇ ਵਸਨੀਕਾਂ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿਚ ਅੱਜ ਬਹੁਜਨ ਸਮਾਜ ਪਾਰਟੀ ਦੇ ਸਮੂਹ ਅਹੁਦੇਦਾਰਾਂ ਸੂਬਾ ਜਨਰਲ ਸਕੱਤਰ ਮਾਸਟਰ ਹਰਭਜਨ ਬਲਾਲੋਂ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਡਾ. ਸ਼ਿਖਾ ਭਗਤ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਪਾਰਟੀ ਦੇ ਫਗਵਾੜਾ ਇੰਚਾਰਜ ਲੇਖਰਾਜ ਜਮਾਲਪੁਰ, ਕੌਂਸਲਰ ਅਮਨਦੀਪ ਵਾਰਡ ਨੰਬਰ 25 ਅਤੇ ਕੌਂਸਲਰ ਚਿਰੰਜੀ ਲਾਲ ਵਾਰਡ ਨੰਬਰ 34 ਨੇ ਦੱਸਿਆ ਕਿ ਵਾਰਡ ਨੰ. 25 ਦੇ ਡਾ. ਅੰਬੇਡਕਰ ਕਮਿਊਨਿਟੀ ਹਾਲ ਵਾਸਤੇ 45 ਲੱਖ ਦੀ ਗ੍ਰਾਂਟ ਜਾਰੀ ਹੋਈ ਸੀ | ਇਸ ਦੇ ਸਬੰਧ ਵਿਚ ਟੈਂਡਰ ਵੀ ਹੋ ਚੁੱਕਾ ਸੀ | ਪਰ ਹਜੇ ਤੱਕ ਉੱਥੇ ਕੋਈ ਵੀ ਕੰਮ ਮੁਕੰਮਲ ਨਹੀਂ ਹੋ ਸਕਿਆ ਅਤੇ ਨਾ ਹੀ ਪਾਰਕ ਵਿਚ ਬਾਬਾ ਸਾਹਿਬ ਦੀ ਲੱਗੀ ਹੋਈ ਪ੍ਰਤਿਮਾ ਦੀ ਸੁਰੱਖਿਆ ਲਈ ਕੋਈ ਕੈਮਰੇ ਅਤੇ ਲਾਈਟਾਂ ਵੀ ਨਹੀਂ ਲਗਵਾਈਆਂ ਗਈਆਂ | ਇਸ ਲਈ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਪਾਰਕ ਵਿਚ ਬਾਬਾ ਸਾਹਿਬ ਜੀ ਦੀ ਲੱਗੀ ਹੋਈ ਪ੍ਰਤਿਮਾ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਨੂੰ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਇਸ ਪਾਰਕ ਦੀ ਸਾਫ਼ ਸਫ਼ਾਈ ਦਾ ਪ੍ਰਬੰਧ ਵੀ ਕੀਤਾ ਜਾਵੇ | ਨਾਲ ਹੀ ਕੋਤਾਹੀ ਕਰਨ ਵਾਲੇ ਮੁਲਾਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ | ਇਸੇ ਵਾਰਡ ਨਾਲ ਸਬੰਧਿਤ ਕੱਚੀਆਂ ਗਲੀਆਂ ਨੂੰ ਪੱਕੇ ਕਰਨ ਅਤੇ ਲਾਈਟਾਂ ਦਾ ਪ੍ਰਬੰਧ ਕਰਵਾਉਣ ਦੀ ਮੰਗ ਵੀ ਕੀਤੀ ਗਈ | ਇਸੇ ਤਰ੍ਹਾਂ ਵਾਰਡ ਨੰ. 34 ਵਿਚ ਗਲੀਆਂ ਅਤੇ ਲਾਈਟਾਂ ਦੀ ਪ੍ਰਮੁੱਖ ਸਮੱਸਿਆ ਅਤੇ ਵਾਟਰ ਸਪਲਾਈ ਦੇ ਪਾਈਪ ਪਾਉਣ, ਵਾਰਡ ਵਿਚ ਸੀਵਰੇਜ ਦੀ ਪਾਈਪ ਲਾਈਨ ਗੰਦਾ ਪਾਣੀ ਖੜਾ ਰਹਿਣ ਦੇ ਚੱਲਦੇ ਮੁਹੱਲੇ ਵਿਚ ਬਿਮਾਰੀਆਂ ਫੈਲਣ ਦੇ ਖ਼ਤਰੇ, ਜੀ. ਟੀ ਰੋਡ ਤੋਂ ਸਰਬਜੀਤ ਡੀਪੂ ਤੱਕ ਸੀਵਰੇਜ ਅਕਸਰ ਬੰਦ ਰਹਿਣ, ਸਤਨਾਮਪੁਰਾ ਇਲਾਕੇ ਵਿਚ ਪੁਲ ਦੇ ਨਾਲ ਵਾਲੀ ਸੜਕ ਦੀ ਖ਼ਰਾਬ ਹਾਲਤ ਨੂੰ ਠੀਕ ਕਰਵਾਉਣ, ਅਰਬਨ ਅਸਟੇਟ ਜੀ.ਟੀ. ਰੋਡ ਤੇ ਬਣੇ ਹੋਏ ਕੂੜੇ ਦੇ ਡੰਪ ਨੂੰ ਪੱਕੇ ਤੌਰ ਤੇ ਚੁਕਵਾਉਣ, ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿਚ ਲੱਗੇ ਹੋਏ ਕੂੜੇ ਦੇ ਢੇਰਾਂ ਨੂੰ ਹਟਾਉਣ ਦੀ ਮੰਗ ਵੀ ਕੀਤੀ ਗਈ | ਬਸਪਾ ਆਗੂਆਂ ਨੇ ਕਿਹਾ ਕਿ ਜੇਕਰ ਉਕਤ ਵਾਰਡਾਂ ਅਤੇ ਸ਼ਹਿਰ ਨਾਲ ਸਬੰਧਿਤ ਹੋਰਨਾਂ ਮੁਸ਼ਕਲਾਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਨਗਰ ਨਿਗਮ ਫਗਵਾੜਾ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ, ਪਰਮਿੰਦਰ ਬੋਧ, ਸੁਰਜੀਤ ਭੁੱਲਾਰਾਏ ਵਾਈਸ ਪ੍ਰਧਾਨ, ਮਨੀ ਅੰਬੇਡਕਰੀ, ਸੰਦੀਪ ਕੌਲਸਰ, ਅਸ਼ੋਕ ਰਾਮਪੁਰਾ ਤੇ ਜਸਵਿੰਦਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰੋਜੈਕਟ ਤਹਿਤ ਡਾ. ਆਸ਼ਟ ਸਨਮਾਨਿਤ ਅਗਲੀ ਖ਼ਬਰ ਸਮਾਜ ਸੇਵੀ ਸੰਸਥਾ ਲਾਈਟ ਫ਼ਾਰ ਲਾਈਵਜ਼ ਨੇ ਰੇਲਵੇ ਸਟੇਸ਼ਨ ਦੇ ਬਾਹਰ ਵਾਟਰ ਕੂਲਰ ਲਗਾਇਆ
Ad Position 24