ਫਗਵਾੜਾ, 4 ਮਈ (ਚਾਨਾ)-ਜੀ.ਐੱਨ.ਏ. ਯੂਨੀਵਰਸਿਟੀ ਦੇ ਇੰਟੈਲੈਕਚੁਅਲ ਪ੍ਰਾਪਰਟੀ ਮੈਨੇਜਮੈਂਟ ਐਂਡ ਕਮਰਸ਼ੀਅਲਾਈਜ਼ੇਸ਼ਨ ਸੈੱਲ ਦੁਆਰਾ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ ਸੈਮੀਨਾਰ ਕਰਵਾਇਆ ਗਿਆ | ਜਿਸ ਦਾ ਮੁੱਖ ਮੰਤਵ ਨਵੀਨਤਾਕਾਰੀ ਵਿਚਾਰਾਂ ਨੂੰ ਵਪਾਰਕ ਤੌਰ 'ਤੇ ਵਿਵਹਾਰਕ ਤਕਨੀਕਾਂ 'ਚ ਬਦਲਣ ਲਈ ਇੰਟੈਲੈਕਚੁਅਲ ਪ੍ਰਾਪਰਟੀ, ਟੈਕਨਾਲੋਜੀ ਰੈਡੀਨੈਸ ਲੈਵਲ ਤੇ ਅਕਾਦਮਿਕ ਉਦਯੋਗ ਸਹਿਯੋਗ ਦੀ ਭੂਮਿਕਾ ਨੂੰ ਉਜਾਗਰ ਕਰਨਾ ਸੀ | ਸਮਾਗਮ 'ਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ 200 ਤੋਂ ਵੱਧ ਡੈਲੀਗੇਟਾਂ, ਜਿਨ੍ਹਾਂ 'ਚ ਸਿੱਖਿਆ ਸ਼ਾਸਤਰੀ, ਖੋਜਕਰਤਾ, ਵਿਦਿਆਰਥੀ ਤੇ ਉਦਯੋਗਿਕ ਮਾਹਿਰਾਂ ਨੇ ਹਿੱਸਾ ਲਿਆ | ਸੈਮੀਨਾਰ 'ਚ ਨਾਮਵਰ ਮਾਹਿਰ ਡਾ. ਦੀਪਕ ਕਪੂਰ ਸੀਨੀਅਰ ਵਿਗਿਆਨੀ (ਪੀ.ਐੱਸ.ਸੀ.ਐੱਸ.ਟੀ.), ਸ਼੍ਰੀਮਤੀ ਪ੍ਰੇਰਨਾ ਦਲਾਲ ਸੀ.ਈ.ਓ ਅਤੇ ਪ੍ਰੋਜੈਕਟ ਮੈਨੇਜਰ ਕਲਿੰਟੇਕ ਸੋਲੂਸ਼ਨ, ਇੰਜ.ਅਮਰਦੇਵ ਸਿੰਘ ਸਹਾਇਕ ਪ੍ਰੋਫੈਸਰ ਐੱਨ.ਆਈ.ਟੀ.ਟੀ.ਟੀ.ਆਰ, ਐਡਵੋਕੇਟ ਗੋਵਿੰਦਪ੍ਰੀਤ ਸਿੰਘ ਆਈ.ਪੀ.ਆਰ ਮਾਹਿਰ ਸ਼ਾਮਿਲ ਹੋਏ | ਉਨ੍ਹਾਂ ਦੇ ਸੈਸ਼ਨਾਂ ਨੇ ਤਕਨੀਕ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡੀਨ ਅਕਾਦਮਿਕ ਡਾ. ਮੋਨਿਕਾ ਹੰਸਪਾਲ, ਡੀਨ ਜੀ.ਬੀ.ਐੱਸ. ਡਾ. ਸਮੀਰ ਵਰਮਾ, ਡਾ. ਸੀ. ਆਰ. ਤਿ੍ਪਾਠੀ, ਡਾ. ਵਿਕਰਾਂਤ ਸ਼ਰਮਾ, ਪਿ੍ੰ. ਜੀ.ਐੱਨ.ਏ. ਸਕੂਲ ਆਫ਼ ਫਾਰਮੇਸੀ ਡਾ. ਨੀਰਜ ਚੌਧਰੀ ਤੇ ਜੀ.ਯੂ. ਆਈ.ਪੀ.ਐਮ.ਸੀ. ਸੈੱਲ ਦੀ ਕੋਆਰਡੀਨੇਟਰ ਡਾ. ਨੀਤੂ ਮਹਿੰਦਰੂ ਵੀ ਸ਼ਾਮਲ ਹੋਏ |