05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਕਰਵਾਇਆ ਹਫ਼ਤਾਵਾਰੀ ਸਤਿਸੰਗ

Ad Position 21
No active advertisement
ਅਜੀਤ ਡੈਸਕ 05-05-2026
ਕਪੂਰਥਲਾ, 4 ਮਈ (ਵਿ.ਪ੍ਰ.)-ਜੇਕਰ ਕੋਈ ਵਿਅਕਤੀ ਪ੍ਰਮਾਤਮਾ ਦੇ ਸਦੀਵੀ ਨਾਮ ਦਾ ਸਿਮਰਨ ਕਰਦੇ ਹੋਏ ਆਖ਼ਰੀ ਸਵਾਸ ਤਿਆਗ ਦਿੰਦਾ ਹੈ ਤਾਂ ਉਹ ਯਕੀਨੀ ਤੌਰ 'ਤੇ ਪ੍ਰਭੂ ਦੇ ਚਰਨਾਂ ਵਿਚ ਸਦੀਵੀ ਨਿਵਾਸ ਪ੍ਰਾਪਤ ਕਰਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਧਵੀ ਨਿਧੀ ਭਾਰਤੀ ਨੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਸਤਿਸੰਗ ਆਸ਼ਰਮ ਕਪੂਰਥਲਾ ਵਿਚ ਹਫ਼ਤਾਵਾਰੀ ਸਤਿਸੰਗ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ 84 ਲੱਖ ਜਨਮਾਂ ਦੀ ਲੰਬੀ ਤੇ ਦਰਦਨਾਕ ਯਾਤਰਾ ਪੂਰੀ ਕਰਨ ਤੋਂ ਬਾਅਦ ਆਤਮਾ ਨੂੰ ਮੁੜ ਮਨੁੱਖੀ ਸਰੀਰ ਮਿਲਦਾ ਹੈ | ਉਨ੍ਹਾਂ ਕਿਹਾ ਕਿ ਸਰੀਰ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਹੈ ਤੇ ਕੇਵਲ ਮਨੁੱਖੀ ਜੀਵਨ ਹੀ ਅਜਿਹਾ ਹੈ, ਜਿੱਥੇ ਮੁਕਤੀ ਪ੍ਰਾਪਤ ਕਰਨ ਲਈ ਯਤਨ ਕੀਤੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਗੁਪਤ ਸਿਮਰਨ ਉਦੋਂ ਪ੍ਰਗਟ ਹੁੰਦਾ ਹੈ, ਜਦੋਂ ਕੋਈ ਪੂਰਨ ਸਤਿਸੰਗ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਕਰਦਾ ਹੈ | ਇਸ ਲਈ ਅਜਿਹੇ ਪੂਰਨ ਗੁਰੂ ਦੀ ਖੋਜ ਕਰਨ ਦੀ ਲੋੜ ਹੈ | ਸਤਿਸੰਗ ਦੌਰਾਨ ਸਾਧਵੀ ਰਮਨ ਭਾਰਤੀ ਨੇ ਭਜਨ ਗਾਇਣ ਕੀਤੇ | ਇਸ ਮੌਕੇ ਸੰਸਥਾਨ ਨਾਲ ਸਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਗਨ ਸੀਡ ਸਟੋਰ ਸੁਲਤਾਨਪੁਰ ਲੋਧੀ ਵਿਖੇ ਝੋਨੇ ਦੇ ਨਵੇਂ ਬੀਜ ਨਵਦੀਪ 808, ਹਾਈਬਿ੍ਡ 7301, 7501 ਅਤੇ ਸੁਪਰੀਮ 110 ਦੀ ਭ... ਅਗਲੀ ਖ਼ਬਰ ਜੀ.ਐੱਨ.ਏ. ਯੂਨੀਵਰਸਿਟੀ ਵਿਖੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ
Ad Position 24