ਸੁਲਤਾਨਪੁਰ ਲੋਧੀ, 4 ਮਈ (ਥਿੰਦ)-ਸੁਲਤਾਨਪੁਰ ਲੋਧੀ ਵਿਖੇ ਸਥਿਤ ਖੇਤੀਬਾੜੀ ਨਾਲ ਸਬੰਧਿਤ ਸਭ ਤੋਂ ਵੱਡੇ ਗਗਨ ਸੀਡ ਸਟੋਰ ਵਿਖੇ ਝੋਨੇ ਦੀ ਨਵੀਂ ਕਿਸਮ ਨਵਦੀਪ 808 ਦੀ ਭਾਰੀ ਮੰਗ ਚੱਲ ਰਹੀ ਹੈ | ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਹਾਈਬਿ੍ਡ ਕਿਸਮਾਂ 7301,7501 ਅਤੇ ਸੁਪਰੀਮ 110 ਦੀ ਵੱਡੇ ਪੱਧਰ 'ਤੇ ਮੰਗ ਹੈ | ਗਗਨ ਸੀਡ ਸਟੋਰ ਦੇ ਐਮ ਡੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਡਰਨ ਐਗਰੀ ਸੀਡਜ ਪ੍ਰਾਈਵੇਟ ਲਿਮਟਿਡ ਵੱਲੋਂ ਪੰਜਾਬ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਇਹ ਕਿਸਮ ਤਿਆਰ ਕੀਤੀ ਗਈ ਹੈ | ਇਹ ਕਿਸਮ ਝੋਨੇ ਨੂੰ ਲੱਗਣ ਵਾਲੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਮਜ਼ਬੂਤੀ ਨਾਲ ਟਾਕਰਾ ਕਰਦੀ ਹੈ | ਇਸ ਦਾ ਝਾੜ 37 ਤੋਂ 40 ਕੁਵਿੰਟਲ ਪ੍ਰਤੀ ਏਕੜ ਹੈ | ਇਹ ਕਿਸਮ 140 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ | ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਮੀਂਹ ਹਨ੍ਹੇਰੀ ਦਾ ਟਾਕਰਾ ਕਰਦੀ ਹੈ | ਉਨ੍ਹਾਂ ਦੱਸਿਆ ਐਤਕੀਂ ਕਿਸਾਨਾਂ ਵਿਚ ਹਾਈਬਿ੍ਡ ਕਿਸਮਾਂ 7301,7501 ਅਤੇ ਸੁਪਰੀਮ 110 ਤੇ ਵੱਡਾ ਵਿਸ਼ਵਾਸ ਪ੍ਰਗਟ ਕਰਦਿਆਂ ਬਿਜਾਈ ਲਈ ਪਹਿਲ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਖ਼ਰਾਬ ਮੌਸਮ ਦੇ ਬਾਵਜੂਦ ਇਨ੍ਹਾਂ ਕਿਸਮਾਂ ਦਾ ਝਾੜ ਸਭ ਤੋਂ ਉੱਤਮ ਰਿਹਾ | ਕਿ ਇਲਾਕੇ ਦੇ ਕਿਸਾਨ ਗਗਨ ਸੀਡ ਸਟੋਰ ਉੱਪਰ ਵੱਡਾ ਵਿਸ਼ਵਾਸ ਕਰਦੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੇ ਹਿਤਾਂ ਨੂੰ ਪਹਿਲ ਦਿੰਦਿਆਂ ਕਵਾਲਿਟੀ ਨਾਲ਼ ਸਮਝੌਤਾ ਨਹੀਂ ਕੀਤਾ | ਹਮੇਸ਼ਾ ਹੀ ਕਿਸਾਨਾਂ ਨੂੰ ਫ਼ਸਲਾਂ ਦੇ ਉੱਤਮ ਅਤੇ ਬਿਮਾਰੀ ਰਹਿਤ ਬੀਜ ਉਪਲਬਧ ਕਰਵਾਏ ਹਨ | ਇਸ ਮੌਕੇ ਹਾਜ਼ਰ ਕਿਸਾਨਾਂ ਕੁਲਬੀਰ ਸਿੰਘ, ਗੁਰਪ੍ਰੀਤ ਸਿੰਘ ਮੰਡ ਸਾਂਗਰਾ, ਜਸਵਿੰਦਰ ਸਿੰਘ ਡੱਲਾ, ਸਰਬਜੀਤ ਸਿੰਘ ਖਿੰਡਾ ਆਦਿ ਨੇ ਦੱਸਿਆ ਕਿ ਗਗਨ ਸੀਡ ਸਟੋਰ ਮਿਲਣ ਵਾਲੇ ਬੀਜ ਮਿਆਰੀ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਦੇ ਹਨ |