ਕਪੂਰਥਲਾ, 4 ਮਈ (ਵਿ.ਪ੍ਰ.)-ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਵਿਚ ਸਥਾਨਕ ਮੁਹੱਲਾ ਮਹਿਤਾਬਗੜ੍ਹ ਵਿਚ ਹੋਈ ਇਕ ਅਹਿਮ ਮੀਟਿੰਗ ਵਿਚ ਮੁਹੱਲਾ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਆਪਣੀ ਸ਼ਕਤੀ ਪ੍ਰਦਰਸ਼ਨ ਦੇ ਨਾਲ ਨਾਲ ਇਲਾਕੇ ਦੇ ਵਿਕਾਸ ਨਾਲ ਸਬੰਧਿਤ ਸਰੋਕਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਬੋਲਦਿਆਂ ਸੁਖਵਿੰਦਰ ਸਿੰਘ ਸੁੱਖਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਹਮੇਸ਼ਾ ਹੀ ਲੋਕਾਂ ਦੀ ਭਲਾਈ ਤੇ ਇਲਾਕੇ ਦਾ ਸਰਬਪੱਖੀ ਵਿਕਾਸ ਰਿਹਾ ਹੈ ਤੇ ਪਿਛਲੇ ਸਮੇਂ ਦੌਰਾਨ ਵੀ ਉਨ੍ਹਾਂ ਵਲੋਂ ਆਪਣੇ ਵਾਰਡ ਵਿਚ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਤੇ ਭਵਿੱਖ ਵਿਚ ਵੀ ਉਹ ਇਸੇ ਤਰ੍ਹਾਂ ਲੋਕਾਂ ਦੇ ਅੰਗ ਸੰਗ ਰਹਿ ਕੇ ਉਨ੍ਹਾਂ ਦੀ ਸੇਵਾ ਕਰਨਗੇ | ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਵੀ ਦਿਵਾਇਆ | ਮੀਟਿੰਗ ਵਿਚ ਹਾਜ਼ਰ ਵਾਰਡ ਦੇ ਲੋਕਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਵਾਰ ਵੀ ਸੁਖਵਿੰਦਰ ਸਿੰਘ ਸੁੱਖਾ ਤੇ ਉਨ੍ਹਾਂ ਦੇ ਪਰਿਵਾਰ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ | ਉਨ੍ਹਾਂ ਕਿਹਾ ਕਿ ਇਹ ਪਰਿਵਾਰ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਵਿਚ ਭਾਈਵਾਲ ਰਿਹਾ ਹੈ | ਲੋਕਾਂ ਨੇ ਆਗਾਮੀ ਨਗਰ ਨਿਗਮ ਚੋਣਾਂ ਵਿਚ ਇਕਜੁੱਟ ਹੋ ਕੇ ਸੁਖਵਿੰਦਰ ਸਿੰਘ ਸੁੱਖਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ | ਮੀਟਿੰਗ ਵਿਚ ਸੁੱਖਾ ਅਰਫਵਾਲਾ, ਮਨਜੀਤ ਸਿੰਘ, ਮਹਿੰਦਰ ਭਲਵਾਨ, ਜੈਲਾ, ਮੱਟੂ, ਸੁੱਖਾ, ਸੁਰਿੰਦਰ, ਲਵਲੀ ਮਾਸਟਰ, ਲੱਕੀ, ਮੁਲਖ ਰਾਜ ਸ਼ੇਰਗਿੱਲ, ਜਿੰਦਰ ਭਲਵਾਨ, ਬਾਬਾ ਸੁਮਨਦੀਪ ਸਿੰਘ, ਬਲਦੇਵ, ਪ੍ਰੇਮ ਭਗਤ, ਹਨੀ ਸਾਈਾ, ਵਿਸ਼ਾਲ, ਮੋਤੀ, ਊਸ਼ਾ, ਬਿੱਟੂ, ਪ੍ਰੀਤੀ, ਗੁਰਮੀਤੋ ਸੁੰਦਰ ਨਗਰ, ਭੋਲੀ ਸੁੰਦਰ ਨਗਰ, ਰਾਣੀ, ਮਨਜੀਤ, ਰਜੀਆ, ਗੋਗੀ ਆਦਿ ਹਾਜ਼ਰ ਸਨ |