06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਰੋਟਰੀ ਕਲੱਬ ਬੇਗੋਵਾਲ ਗਰੇਟਰ ਵੱਲੋਂ ਸਰਕਾਰੀ ਸਕੂਲ ਬੇਗੋਵਾਲ (ਲੜਕੀਆਂ) 'ਚ ਹੈਂਡ ਵਾਸ਼ ਸਟੇਸ਼ਨ ਲਗਾਇਆ <br/>

Ad Position 21
No active advertisement
ਅਜੀਤ ਡੈਸਕ 05-05-2026
ਬੇਗੋਵਾਲ, 4 ਮਈ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਗਰੇਟਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੇਗੋਵਾਲ ਵਿਖੇ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਬੱਚਿਆਂ ਦੀ ਸਹੂਲਤ ਲਈ ਹੈਂਡ ਵਾਸ਼ ਸਟੇਸ਼ਨ ਲਗਾਇਆ ਗਿਆ | ਇਸ ਸਥਾਈ ਪ੍ਰੋਜੈਕਟ ਲਈ ਪਾਸਟ ਡਿਸਟਿ੍ਕਟ ਗਵਰਨਰ ਉਪਕਾਰ ਸਿੰਘ ਸੇਠੀ ਅਤੇ ਪਾਸਟ ਡਿਸਟਿ੍ਕਟ ਗਵਰਨਰ ਡਾ. ਸਰਬਜੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਬਦੌਲਤ ਰੋਟਰੀ ਕਲੱਬ ਬੇਗੋਵਾਲ ਗਰੇਟਰ ਨੂੰ ਸਥਾਈ ਪ੍ਰੋਜੈਕਟ ਮਿਲਿਆ | ਇਸ ਦੇ ਨਾਲ ਹੀ ਬੱਚਿਆਂ ਨੂੰ ਹੱਥ ਧੋਣ ਲਈ ਇੱਕ ਸਾਲ ਦਾ ਸਾਬਣ ਵੀ ਮੁਹੱਈਆ ਕਰਵਾਇਆ ਗਿਆ | ਇਸ ਮੌਕੇ ਸੀਨੀਅਰ ਰੋਟੇਰੀਅਨ ਹੈੱਡਮਾਸਟਰ ਮਾਸਟਰ ਵਿੱਦਿਆ ਸਾਗਰ ਨੇ ਬੱਚਿਆਂ ਨੂੰ ਇਸ ਦੀ ਯੋਗ ਵਰਤੋਂ ਅਤੇ ਸਾਂਭ ਸੰਭਾਲ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਸਤਪਾਲ ਸਿੰਘ ਮਿਆਣੀ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ, ਵਿੱਦਿਆ ਸਾਗਰ, ਬਲਵਿੰਦਰ ਸਿੰਘ ਬਰਿਆਰ, ਧਰਮਪਾਲ ਸਰਾਫ਼, ਤੀਰਥ ਚੰਦ, ਲਖਵਿੰਦਰ ਸਿੰਘ ਫੌਜੀ, ਕਮਲਜੀਤ ਸਿੰਘ ਯੂ.ਕੇ., ਪਿ੍ੰਸੀਪਲ ਸਤਪਾਲ ਸਿੰਘ ਮਿਆਣੀ, ਜਸਪਾਲ ਸਿੰਘ, ਨਿਸ਼ਾਨ ਸਿੰਘ ਕੈਂਪਸ ਮੈਨੇਜਰ, ਦਲਜਿੰਦਰ ਕੌਰ, ਹਰਦੇਵ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਅਨੂ ਬੱਧਨ ਮੈਡਮ ਸ਼ਾਖਾ, ਮਨਜੋਤ ਕੌਰ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਲਈ ਜਾਰੀ ਕੀਤੇ ਪੋ੍ਰਫਾਰਮੇ ਵਿਚੋਂ ਓ.ਬੀ.ਸੀ. ਦਾ ਕਾਲਮ ਨਾ ਹੋਣ ਕਾਰਨ ਪੱਛੜੀਆਂ ਸ਼੍ਰੇਣੀਆਂ ਵਿਚ ਰੋਸ-ਆਗ... ਅਗਲੀ ਖ਼ਬਰ ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਸੁੱਖਾ ਨੇ ਮੀਟਿੰਗ ਕਰ ਕੇ ਮੁਹੱਲਾ ਮਹਿਤਾਬਗੜ੍ਹ ਵਿਚ ਕੀਤਾ ਸ਼ਕਤੀ ਪ੍ਰਦਰਸ਼ਨ <br/>
Ad Position 24