12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਵਿਅਕਤੀ ਪਾਸੋਂ ਜਬਰੀ ਕਾਰ ਖੋਹੀ, ਪੁਲਿਸ ਵਲੋਂ ਦੋ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 06-05-2026
ਫਗਵਾੜਾ, 5 ਮਈ (ਹਰਜੋਤ ਸਿੰਘ ਚਾਨਾ)-ਇੱਕ ਵਿਅਕਤੀ ਪਾਸੋਂ ਕਾਰ ਤੇ ਉਸਦਾ ਸਾਮਾਨ ਖੋਹ ਕੇ ਲੈ ਜਾਣ ਦੇ ਸਬੰਧ 'ਚ ਸਦਰ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 304 ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਯੁਵਰਾਜ ਧੁੰਨਾ ਪੁੱਤਰ ਸ਼ਾਮ ਸੁੰਦਰ ਵਾਸੀ ਪੰਚਾਇਤ ਘਰ ਮਾਹਿਲਪੁਰ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਉਹ ਆਪਣੀ ਹਾਂਡਾ ਸਿਟੀ ਕਾਰ 'ਚ ਫਗਵਾੜਾ ਆ ਰਿਹਾ ਸੀ ਤਾਂ ਇੱਕ ਸਵਿਫ਼ਟ ਕਾਰ ਜਿਸਦੀਆਂ ਨੰਬਰ ਪਲੇਟਾਂ ਨਹੀਂ ਸਨ ਉਸਨੇ ਆ ਕੇ ਗੱਡੀ ਉਸਦੇ ਅੱਗੇ ਲਗਾ ਲਈ ਤੇ ਉਸ 'ਚੋਂ ਇੱਕ ਲੜਕਾ ਉਤਰਿਆ ਤੇ ਉਸਨੂੰ ਜਬਰੀ ਗੱਡੀ 'ਚੋਂ ਉਤਾਰ ਕੇ ਉਸਦੀ ਗੱਡੀ ਖੋਹ ਕੇ ਲੈ ਗਏ | ਜਿਸ 'ਚ ਉਸਦਾ ਮੋਬਾਈਲ ਤੇ ਪਰਸ ਵੀ ਸੀ | ਜਿਸ ਸਬੰਧ 'ਚ ਪੁਲਿਸ ਨੇ ਗਗਨਦੀਪ ਸਿੰਘ ਗੁਰਾਇਆ ਪੁੱਤਰ ਰਣਜੀਤ ਸਿੰਘ ਵਾਸੀ ਟੋਡਰਵਾਲ ਜ਼ਿਲ੍ਹਾ ਕਪੂਰਥਲਾ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਰੋਡ ਬੰਦ ਪਈ ਦੁਕਾਨ ਨੂੰ ਲੱਗੀ ਅੱਗ, ਅੰਦਰ ਪਿਆ ਸਾਮਾਨ ਸੜ ਕੇ ਹੋਇਆ ਸੁਆਹ ਅਗਲੀ ਖ਼ਬਰ ਜਨਗਨਣਾ ਫਾਰਮ ਵਿਚ ਵਰਜਿਤ ਸ਼ਬਦ ਲਿਖਣ ਦੇ ਰੋਸ ਵਜੋਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ
Ad Position 24