12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਰੇਲਵੇ ਰੋਡ ਬੰਦ ਪਈ ਦੁਕਾਨ ਨੂੰ ਲੱਗੀ ਅੱਗ, ਅੰਦਰ ਪਿਆ ਸਾਮਾਨ ਸੜ ਕੇ ਹੋਇਆ ਸੁਆਹ

Ad Position 21
No active advertisement
ਅਜੀਤ ਡੈਸਕ 06-05-2026
ਕਪੂਰਥਲਾ, 5 ਮਈ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ ਰੇਲਵੇ ਰੋਡ ਤੇ ਲਗਭਗ 30 ਸਾਲਾਂ ਤੋਂ ਬੰਦ ਪਈ ਦੁਕਾਨਾਂ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ, ਅੱਗ ਦੀ ਸੂਚਨਾ ਮਿਲਣ ਤੇ ਫਾਇਰਬਿ੍ਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਫਾਇਰਮੈਨ ਨਿਸ਼ਾਨ ਸਿੰਘ ਨੇ ਆਪਣੀ ਟੀਮ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਇਆ | ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਰੋਡ ਤੇ ਗੁਰਦੁਆਰਾ ਸਾਹਿਬ ਮੁਹੱਬਤ ਨਗਰ ਦੀ ਗਲੀ ਦੇ ਬਾਹਰ ਬੰਦ ਪਈ ਸੱਤ-ਅੱਠ ਦੁਕਾਨਾਂ ਵਿਚੋਂ ਇੱਕ ਵਿਚ ਸਵੇਰੇ ਧੰੂਆਂ ਨਿਕਲਦੇ ਲੋਕਾਂ ਨੇ ਦੇਖਿਆ ਤਾਂ ਇਸ ਦੀ ਸੂਚਨਾ ਫਾਇਰਬਿ੍ਗੇਡ ਨੂੰ ਦਿੱਤੀ ਗਈ ਜਿਸ ਤੇ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਜਦੋਂ ਜ਼ਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਫਾਇਰਮੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7:10 ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਦੇ ਉਹ ਤੁਰੰਤ ਫਾਇਰਬਿ੍ਗੇਡ ਦੀ ਗੱਡੀ ਤੇ ਤਿੰਨ ਫਾਇਰਮੈਨ ਸਮੇਤ ਮੌਕੇ ਤੇ ਪਹੁੰਚੇ ਅਤੇ ਅੱਗ ਤੇ ਕਾਬੂ ਪਾਇਆ | ਦੱਸਿਆ ਜਾ ਰਿਹਾ ਕਿ ਇਹ ਦੁਕਾਨਾਂ ਲਗਭਗ 30 ਸਾਲ ਤੋਂ ਬੰਦ ਪਈਆਂ ਸਨ ਅਤੇ ਅੰਦਰ ਪਿਆ ਸਮਾਨ ਅੱਗ ਦੀ ਲਪੇਟ ਚ ਆ ਕੇ ਪੂਰੀ ਤਰ੍ਹਾਂ ਸੜ ਗਿਆ ਹੈ | ਫ਼ਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਜਦ ਕਿ ਮੁੱਖ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ ਦੀ ਫਰਨੀਸ਼ਿੰਗ ਡਵੀਜ਼ਨ ਦੇ ਮੁਲਾਜ਼ਮਾਂ ਵਲੋਂ ਰੋਸ ਵਿਖਾਵਾ ਅਗਲੀ ਖ਼ਬਰ ਵਿਅਕਤੀ ਪਾਸੋਂ ਜਬਰੀ ਕਾਰ ਖੋਹੀ, ਪੁਲਿਸ ਵਲੋਂ ਦੋ ਖ਼ਿਲਾਫ਼ ਕੇਸ ਦਰਜ
Ad Position 24