12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਭਗਵੰਤ ਮਾਨ ਸਰਕਾਰ 'ਚ ਸਰਕਾਰੀ ਬੱਸਾਂ ਦੇ ਕੰਡਕਟਰ ਮਹਿਲਾਵਾਂ ਨੂੰ ਬੱਸ ਚੜ੍ਹਨ ਮੌਕੇ ਟੁੱਟ ਟੁੱਟ ਪੈ ਰਹੇ ਹਨ

Ad Position 21
No active advertisement
ਅਜੀਤ ਡੈਸਕ 06-05-2026
ਫਗਵਾੜਾ, 5 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੀਆਂ ਮਹਿਲਾਵਾਂ ਨੂੰ ਸਹੂਲਤਾਂ ਦੇਣ ਦੇ ਲੰਬੇ ਲੰਬੇ ਦਾਅਵੇ ਕਰ ਰਹੀਆਂ ਪਰ ਸਰਕਾਰੀ ਬੱਸਾਂ ਵਾਲੇ ਆਧਾਰ ਕਾਰਡ 'ਤੇ ਬੀਬੀਆਂ ਨੂੰ ਸਫ਼ਰ ਕਰਵਾਉਣ ਤੋਂ ਕੰਨੀ ਕਤਰਾ ਰਹੇ ਹਨ | ਸਰਕਾਰੀ ਬੱਸਾਂ ਦੇ ਕੰਡਕਟਰ ਮਹਿਲਾਵਾਂ ਨੂੰ ਬੱਸ ਚੜ੍ਹਨ ਮੌਕੇ ਟੁੱਟ ਟੁੱਟ ਪੈ ਰਹੇ ਹਨ | ਚੰਡੀਗੜ੍ਹ ਤੋਂ ਆ ਰਹੀਆਂ ਬੱਸਾਂ ਜੋ ਫਗਵਾੜਾ ਬੱਸ ਸਟੈਂਡ ਜਾਣ ਦੀ ਬਜਾਇ ਬਾਈਪਾਸ ਤੋਂ ਆਪਣੀਆਂ ਫਗਵਾੜੇ ਦੀਆਂ ਸਵਾਰੀਆਂ ਉਤਾਰ ਕੇ ਚਲੇ ਜਾਂਦੀਆਂ ਹਨ ਅਤੇ ਉੱਥੇ ਜਲੰਧਰ ਜਾਣ ਲਈ ਸਰਕਾਰੀ ਬੱਸ ਦੀ ਉਡੀਕ ਕਰ ਰਹੀਆਂ ਮਹਿਲਾਵਾਂ ਨੂੰ ਬੱਸ ਡਰਾਈਵਰ ਅਤੇ ਕੰਡਕਟਰ ਵਲੋਂ ਇਹ ਕਹਿਕੇ ਨਹੀਂ ਚੜ੍ਹਾਇਆ ਜਾਂਦਾ ਹੈ ਆਧਾਰ ਕਾਰਡ ਸਰਕਾਰੀ ਬੱਸ ਲਈ ਲਾਗੂ ਨਹੀਂ ਹੋਣ ਦੇਣਾ, ਜੇਕਰ ਮਹਿਲਾਵਾਂ ਨੇ ਟਿਕਟ ਲੈਣੀ ਹੈ ਤਾਂ ਉਹ ਸਰਕਾਰੀ ਬੱਸ ਵਿਚ ਸਫ਼ਰ ਕਰੋ ਨਹੀਂ ਤਾਂ ਹੋਰ ਬੱਸ ਦੀ ਉਡੀਕ ਕਰੀ ਜਾਓ | ਹੁਸ਼ਿਆਰਪੁਰ ਰੋਡ ਬਾਈਪਾਸ ਤੇ ਉਸ ਸਮੇਂ ਮਹਿਲਾਵਾਂ ਨਾਲ ਕੰਡਕਟਰ ਦਾ ਹੰਗਾਮਾ ਹੋ ਗਿਆ ਜਦੋਂ ਬੱਸ ਡਰਾਈਵਰ ਅਤੇ ਕੰਡਕਟਰ ਨੇ ਆਖਿਆ ਭਗਵੰਤ ਮਾਨ ਕੋਲੋਂ ਕਿਰਾਏ ਲਈ ਪੈਸੇ ਲੈ ਕੇ ਆਓ ਤੁਹਾਨੂੰ ਤਾਂ ਹੀ ਸਰਕਾਰੀ ਬੱਸ ਵਿਚ ਸਫ਼ਰ ਕਰਨ ਦੇਣਾ ਹੈ | ਸਰਕਾਰੀ ਬੱਸ ਵਾਲੇ ਸਰਕਾਰ ਦੇ ਹੁਕਮ ਦੀਆ ਪੂਰੀ ਤਰ੍ਹਾਂ ਧੱਜੀਆਂ ਉਡਾ ਰਹੇ ਹਨ | ਇਸ ਸਬੰਧੀ ਮਹਿਲਾਵਾਂ ਕੁਲਜੀਤ ਕੌਰ, ਪਰਮਿੰਦਰ ਕੌਰ, ਮਨਜੀਤ ਕੌਰ, ਕਮਲੇਸ਼ ਰਾਣੀ ਤੇ ਹੋਰ ਮਹਿਲਾਵਾਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਪੁੱਛਾਂਗੇ ਕਿ ਜੇਕਰ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿਚ ਆਧਾਰ ਕਾਰਡ ਵਾਲੀਆ ਬੀਬੀਆਂ ਚੜ੍ਹਨ ਨਹੀਂ ਦੇਣੀਆਂ ਤਾਂ ਇਸ ਫ਼ੈਸਲੇ ਨੂੰ ਲਾਗੂ ਕਿਉਂ ਕੀਤਾ | ਸਰਕਾਰੀ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਮਹਿਲਾ ਸਵਾਰੀਆਂ ਨੂੰ ਵੀ ਚੰਗਾ ਮਾਰਾ ਬੋਲੀ ਜਾਂਦੇ ਹਨ ਅਤੇ ਭਗਵੰਤ ਮਾਨ ਪ੍ਰਤੀ ਵੀ ਭੱਦੀ ਸ਼ਬਦਾਵਲੀ ਬੋਲੀ ਜਾਂਦੇ ਹਨ ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਏ.ਡੀ.ਸੀ. ਦਫ਼ਤਰ 'ਚ ਕੰਮ ਕਰਵਾਉਣ ਲਈ ਖਾਣੇ ਪੈ ਰਹੇ ਹਨ ਧੱਕੇ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਵਿਧਾਇਕ ਭੁੱਲਰ ਵਲੋਂ ਪਿੰਡ ਦੁਲਚੀ ਕੇ ਵਿਖੇ ਨਵੇਂ ਬਣੇ ਖੇਡ ਮੈਦਾਨ ਦਾ ਉਦਘਾਟਨ <br/>
Ad Position 24