12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਲੋਕਾਂ ਨੂੰ ਏ.ਡੀ.ਸੀ. ਦਫ਼ਤਰ 'ਚ ਕੰਮ ਕਰਵਾਉਣ ਲਈ ਖਾਣੇ ਪੈ ਰਹੇ ਹਨ ਧੱਕੇ, ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 06-05-2026
ਫਗਵਾੜਾ, 5 ਮਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਭਾਵੇਂ ਇਹ ਦਾਅਵੇ ਕਰਦੀ ਹੈ ਕਿ ਅਫ਼ਸਰਸ਼ਾਹੀ ਲੋਕਾਂ ਦੇ ਜ਼ਮੀਨੀ ਪੱਧਰ 'ਤੇ ਜਾ ਕੇ ਕੰਮ ਕਰਕੇ ਲੋਕਾਂ ਦੇ ਮਸਲੇ ਹੱਲ ਕਰੇਗੀ ਪਰ ਅਸਲੀਅਤ ਇਹ ਹੈ ਕਿ ਕਈ ਆਲਾ ਅਫ਼ਸਰ ਤਾਂ ਸਰਕਾਰ ਦੇ ਇਸ ਸੰਦੇਸ਼ ਨੂੰ ਟਿੱਚ ਨਹੀਂ ਜਾਣਦੇ | ਇਸ ਪ੍ਰਤੀਨਿਧ ਨੇ ਅੱਜ ਏ.ਡੀ.ਸੀ. ਦਫ਼ਤਰ 'ਚ ਜਾ ਕੇ ਦੇਖਿਆ ਕਿ ਪਿਛਲੇ ਚਾਰ ਹਫ਼ਤਿਆਂ ਤੋਂ ਲੋਕ ਆਪਣੀਆਂ ਦਰਖ਼ਾਸਤਾ ਚੁੱਕੀ ਫ਼ਿਰਦੇ ਹਨ ਪਰ ਅਫ਼ਸਰਾਂ ਦਾ ਕੋਈ ਪਤਾ ਨਹੀਂ ਕਿ ਉਨ੍ਹਾਂ ਕਦੋਂ ਆਉਣਾ ਹੈ ਤੇ ਨਹੀਂ | ਉਨ੍ਹਾਂ ਲੋਕਾਂ ਨੂੰ ਮਿਲਣਾ ਹੈ ਜਾਂ ਨਹੀਂ ਇਹ ਤਾਂ ਉਨ੍ਹਾਂ ਦੀ ਮਰਜ਼ੀ 'ਤੇ ਨਿਰਭਰ ਹੈ | ਅੱਜ ਮੌਕੇ 'ਤੇ ਦੇਖਿਆ ਕਿ ਕਰੀਬ 15 ਤੋਂ 20 ਵਿਅਕਤੀ ਦੁਪਹਿਰ 12 ਵਜੇ ਤੋਂ ਲੈ ਕੇ 2.40 ਤੱਕ ਏ.ਡੀ.ਸੀ. ਦਫ਼ਤਰ ਵਿਖੇ ਆਪਣੇ ਕੰਮਾਂ ਲਈ ਬੈਠੇ ਰਹੇ ਤੇ ਉਡੀਕਦੇ ਰਹੇ ਕਿ ਕਦੋਂ ਏਡੀਸੀ ਉਨ੍ਹਾਂ ਨੂੰ ਮਿਲਣਗੇ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਕਰੀਬ ਚਾਰ ਹਫ਼ਤਿਆਂ ਤੋਂ ਚੱਕਰ ਲੱਗਾ ਰਹੇ ਹਨ ਪਰ ਉਨ੍ਹਾਂ ਦੇ ਆਉਣ ਦਾ ਕੋਈ ਸਮਾਂ ਨਹੀਂ ਪਤਾ | ਅਸਲੇ ਨਾਲ ਸਬੰਧਿਤ ਵਿਅਕਤੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਹਰ ਹਫ਼ਤੇ ਮੰਗਲਵਾਰ ਨੂੰ ਇਸ ਸਬੰਧੀ ਦਰਖ਼ਾਸਤਾ ਲਈਆਂ ਜਾਂਦੀਆਂ ਹਨ ਤੇ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਪਿਛਲੇ ਕਈ ਹਫ਼ਤਿਆਂ ਤੋਂ ਉਹ ਗੇੜੇ ਹੀ ਮਾਰ ਰਹੇ ਹਨ ਤੇ ਕਦੇ ਅਫ਼ਸਰ ਮੀਟਿੰਗ 'ਚ ਹਨ ਤੇ ਕਦੇ ਉਹ ਆਏ ਨਹੀਂ ਦਾ ਕਹਿ ਕੇ ਉਨ੍ਹਾਂ ਨੂੰ ਬੇਰੰਗ ਘਰਾਂ ਨੂੰ ਪਰਤਣਾ ਪੈਂਦਾ ਹੈ | ਅੱਜ ਵੀ ਦੇਖਿਆ ਤਾਂ ਏ.ਡੀ.ਸੀ. ਕਰੀਬ 2.41 ਮਿੰਟ 'ਤੇ ਆਪਣੇ ਦਫ਼ਤਰ ਤੋਂ ਬਾਹਰ ਨਿਕਲੇ ਤੇ ਲੋਕਾਂ ਨੂੰ ਫ਼ੁਰਮਾਨ ਦੇ ਗਏ ਕਿ ਅਸਲੇ ਸਬੰਧੀ ਉਹ ਸਬੰਧਿਤ ਕਲਰਕ ਨੂੰ ਮਿਲ ਲੈਣ ਤੇ ਤੁਰਦੇ ਬਣੇ ਜਿਸ ਤੋਂ ਬਾਅਦ 'ਚ ਲੋਕਾਂ 'ਚ ਕਾਫ਼ੀ ਨਿਰਾਸ਼ਾ ਦੇਖਣ ਨੂੰ ਮਿਲੀ | ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਅਫ਼ਸਰਾਂ ਦਾ ਲੋਕਾਂ ਨਾਲ ਮਿਲਣਾ ਯਕੀਨੀ ਬਣਾਇਆ ਜਾਵੇ | ਇਸ ਸਬੰਧ 'ਚ ਸਾਰਾ ਮਾਮਲਾ ਲੋਕਾਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਵੀ ਲਿਆਂਦਾ ਹੈ ਤੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਖੱਜਲ ਖੁਆਰੀ ਨਹੀਂ ਆਉਣ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਨਡਾਲਾ ਦੇ ਸਫ਼ਾਈ ਕਰਮਚਾਰੀ ਅੱਜ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ 'ਚ ਸਰਕਾਰੀ ਬੱਸਾਂ ਦੇ ਕੰਡਕਟਰ ਮਹਿਲਾਵਾਂ ਨੂੰ ਬੱਸ ਚੜ੍ਹਨ ਮੌਕੇ ਟੁੱਟ ਟੁੱਟ ਪੈ ਰਹੇ ਹਨ
Ad Position 24