13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 06-05-2026
ਕਪੂਰਥਲਾ, 5 ਮਈ (ਵਿ.ਪ੍ਰ.)-ਸਥਾਨਕ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਸਮੂਹ ਸੰਗਤਾਂ ਅਤੇ ਮਹਾਪੁਰਸ਼ਾਂ ਦੀ ਹਾਜ਼ਰੀ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ | ਰਾਮਪਾਲ ਬੰਗੜ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਡੇਰਾ 108 ਸੰਤ ਫੂਲ ਨਾਥ ਜੀ ਚਹੇੜੂ ਦੇ ਗੱਦੀ ਨਸ਼ੀਨ 108 ਸੰਤ ਸ੍ਰੀ ਕਿ੍ਸ਼ਨ ਨਾਥ ਜੀ, ਬਾਬਾ ਵਜੀਰ ਸਿੰਘ ਜੀ (ਮੁੱਖ ਸੇਵਾਦਾਰ ਸ੍ਰੀ ਡੰਡੇ ਸਾਹਿਬ ਅਟਾਰੀ), ਬਾਬਾ ਅਮਰਜੀਤ ਕੁਮਾਰ ਰਵਿਦਾਸੀਆ, ਡਾ. ਸਤੀਸ਼ ਸੁਮਨ (ਮੀਡੀਆ ਇੰਚਾਰਜ, ਅਖਿਲ ਭਾਰਤੀ ਰਵਿਦਾਸੀਆ ਸੰਗਠਨ) ਤੇ ਬੀਬੀ ਸੁਨੀਤਾ ਭੱਟੀ ਡਡਵਿੰਡੀ ਵਾਲੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਟੇਜ ਸਕੱਤਰ ਦੀ ਭੂਮਿਕਾ ਤਿਲਕਰਾਜ ਕੋਲ ਨੇ ਨਿਭਾਈ, ਜਦਕਿ ਰਕੇਸ਼ ਕੁਮਾਰ ਦਾਤਾਰਪੁਰੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਬਾਬਾ ਸਾਹਿਬ ਦੀ ਜੀਵਨੀ 'ਤੇ ਚਾਨਣਾ ਪਾਇਆ | ਇਸ ਮੌਕੇ ਜਨਰਲ ਸੈਕਟਰੀ ਰਣਜੀਤ ਸਿੰਘ ਰਾਣਾ, ਮੀਤ ਪ੍ਰਧਾਨ ਜਗਦੀਸ਼ ਕੁਮਾਰ, ਖ਼ਜ਼ਾਨਚੀ ਬਿਕਰਮਜੀਤ ਵਿੱਕੀ, ਰਿਸ਼ੀ ਰਾਜ ਬੰਗੜ, ਸੁਰਜੀਤ ਸਿੰਘ ਬਰਨਾਲਾ, ਰਾਮ ਕਿ੍ਸ਼ਨ, ਅਜੈ ਕੁਮਾਰ, ਚੌਧਰੀ ਸਿੰਘ ਬਰਨਾਲਾ, ਰਾਜੇਸ਼, ਅਮਰਜੀਤ ਸਿੰਘ ਸਾਬਕਾ ਐਮ.ਸੀ., ਅਮਰੀਕ ਕੁਮਾਰ ਖਲਵਾੜਾ, ਬੂਟਾ ਰਾਮ, ਕਰਮ ਚੰਦ, ਗੋਪੀ ਰਾਮ, ਰਜਤ ਅਤੇ ਜਨਕ ਰਾਜ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਗੋਵਾਲ ਮੰਡੀ ਵਿਚ ਲਿਫ਼ਟਿੰਗ ਨਾ ਹੋਣ ਕਰਕੇ ਬੋਰੀਆਂ ਦੇ ਲੱਗੇ ਅੰਬਾਰ ਅਗਲੀ ਖ਼ਬਰ ਬੇਬੇ ਨਾਨਕੀ ਕਾਲਜ ਲੜਕੀਆਂ ਫੱਤੂਢੀਂਗਾ ਦਾ ਬੀ.ਕਾਮ. ਪੰਜਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24