13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬੇਗੋਵਾਲ ਮੰਡੀ ਵਿਚ ਲਿਫ਼ਟਿੰਗ ਨਾ ਹੋਣ ਕਰਕੇ ਬੋਰੀਆਂ ਦੇ ਲੱਗੇ ਅੰਬਾਰ

Ad Position 21
No active advertisement
ਅਜੀਤ ਡੈਸਕ 06-05-2026
ਬੇਗੋਵਾਲ, 5 ਮਈ (ਸੁਖਜਿੰਦਰ ਸਿੰਘ)-ਪੰਜਾਬ ਸਰਕਾਰ ਕਣਕ ਦੇ ਸੀਜ਼ਨ ਤੋਂ ਪਹਿਲਾਂ ਖ਼ਰੀਦ ਦੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਸਨ ਪਰ ਇਨ੍ਹਾਂ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਨਜ਼ਰ ਆਈ ਜਦੋਂ ਬੇਗੋਵਾਲ ਮੰਡੀ ਵਿਚ ਲੱਖਾਂ ਬੋਰੀਆਂ ਖੁੱਲੇ ਅਸਮਾਨ ਵਿਚ ਲਿਫ਼ਟਿੰਗ ਨਾ ਹੋਣ ਕਰਕੇ ਪਈਆਂ ਹਨ ਜਿਸ ਕਰਕੇ ਆੜ੍ਹਤੀ ਤੇ ਖ਼ਾਸ ਕਰਕੇ ਲੇਬਰ ਡਾਢ੍ਹੀ ਪ੍ਰੇਸ਼ਾਨ ਨਜ਼ਰ ਆਉਂਦੀ ਹੈ | ਇਸ ਸੰਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਬੇਗੋਵਾਲ ਮੰਡੀ ਵਿਚ ਤਿੰਨ ਖ਼ਰੀਦ ਏਜੰਸੀਆਂ ਵੱਲੋਂ ਫ਼ਸਲ ਖ਼ਰੀਦੀ ਗਈ ਸੀ ਜਿਸ ਵਿਚ ਪਨਗਰੇਨ ਵੱਲੋਂ 136146 ਕੱਟਾ (ਬੋਰੀਆਂ ) ਮਾਰਕਫੈੱਡ ਵੱਲੋਂ 107396 ਕੱਟਾ ( ਬੋਰੀਆਂ) ਤੇ ਪਨਸਪ ਵੱਲੋਂ135830 ਕੱਟਾ (ਬੋਰੀਆਂ ) ਖਰੀਦੀਆਂ ਸਨ ਜੋ ਕਿ ਕੁੱਲ 379372 ਕੱਟਾ (ਬੋਰੀਆਂ) ਖ਼ਰੀਦ ਬਣਦੀ ਹੈ, ਪਰ ਜੇਕਰ ਲਿਫ਼ਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚੋਂ ਪਨਗਰੇਨ ਵੱਲੋਂ 39000 ਕੱਟਾ (ਬੋਰੀਆਂ) ਮਾਰਕਫੈੱਡ ਵੱਲੋਂ 57096 ਕੱਟਾ (ਬੋਰੀਆਂ) ਤੇ ਪਨਸਪ ਵੈਲੋਂ 66916 ਕਟਾ (ਬੋਰੀਆਂ ) ਦੀ ਲਿਫ਼ਟਿੰਗ ਹੋਈ ਹੈ | ਇਹਨਾਂ ਅੰਕੜਿਆਂ ਮੁਤਾਬਿਕ ਹਜੇ ਵੀ ਬੇਗੋਵਾਲ ਮੰਡੀ ਵਿਚ 225550 ਕਟਾ (ਬੋਰੀਆਂ) ਖੁੱਲੇ ਅਸਮਾਨ ਵਿਚ ਪਈਆਂ ਹਨ ਜੋ ਆੜ੍ਹਤੀਆਂ ਦੇ ਨਾਲ-ਨਾਲ ਲੇਬਰ ਲਈ ਵੀ ਡਾਹਡੇ ਪਰੇਸ਼ਾਨ ਨਜ਼ਰ ਆ ਰਹੀ ਹੈ | ਕਿਉਂਕਿ ਜਦ ਤੱਕ ਲਿਫ਼ਟਿੰਗ ਨਹੀਂ ਹੁੰਦੀ ਤਦ ਤੱਕ ਆੜ੍ਹਤੀ ਤੇ ਲੇਬਰ ਪੂਰੀ ਤਰ੍ਹਾਂ ਇਸ ਪ੍ਰਤੀ ਜ਼ਿੰਮੇਵਾਰ ਰਹਿੰਦੇ ਹਨ ਕਿਉਂਕਿ ਜੇਕਰ ਫ਼ਸਲ ਖ਼ਰਾਬ ਹੋ ਜਾਵੇ ਜਾਂ ਘੱਟ ਜਾਵੇ ਤਾਂ ਆੜ੍ਹਤੀ ਜ਼ਿੰਮੇਵਾਰ ਹੈ ਤੇ ਦੂਜੇ ਪਾਸੇ ਜਦ ਤੱਕ ਇਸ ਫ਼ਸਲ ਦੀ ਲਿਫ਼ਟਿੰਗ ਨਹੀਂ ਹੁੰਦੀ ਤਦ ਤੱਕ ਲੇਬਰ ਫ਼ਰੀ ਨਹੀਂ ਹੁੰਦੀ | ਇਸ ਸਮੇਂ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਜੈਦ ਨੇ ਦੱਸਿਆ ਕਿ ਇਸ ਵਾਰ ਸਰਕਾਰ ਵੱਲੋਂ ਲੋਕਲ ਲੈਵਲ ਤੇ ਇਸ ਜਿਨਸ ਨੂੰ ਲਗਾਉਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤੇ ਜਦੋਂ ਵੀ ਸਪੈਸ਼ਲ ਕਰਤਾਰਪੁਰ ਲੱਗਦੀ ਹੈ ਉਸ ਵਿਚ ਹੀ ਸਾਡਾ ਮਾਲ ਜਾਂਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਕੀ ਕਿਹਾ ਰੂਲ ਮੁਤਾਬਿਕ ਖ਼ਰੀਦੀ ਹੋਈ ਫ਼ਸਲ 72 ਘੰਟਿਆਂ ਦੇ ਅੰਦਰ ਅੰਦਰ ਚੱਕੀ ਜਾਣੀ ਚਾਹੀਦੀ ਹੈ ਪਰ ਹਰ ਸਾਲ ਉਹ ਮਹੀਨਿਆਂ ਬੱਧੀ ਇਸ ਫ਼ਸਲ ਦੀ ਸਾਂਭ ਸੰਭਾਲ ਕਰਦੇ ਹਨ ਤੇ ਪਿਛਲੇ ਸਮੇਂ ਦੌਰਾਨ ਫ਼ਸਲ ਦੀ ਲੇਟ ਲਿਫ਼ਟਿੰਗ ਹੋਣ ਕਰਕੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਵੀ ਸਪੈਸ਼ਲ ਲੱਗਦੀ ਹੈ ਉਸ ਵਿਚ ਸਾਡੀ ਮੰਡੀ ਹਿੱਸੇ 10 ਤੋਂ 15 ਹਜ਼ਾਰ ਬੋਰੀਆਂ ਦੀ ਹੀ ਲਿਫ਼ਟਿੰਗ ਹਿੱਸੇ ਆਉਂਦੀ ਹੈ ਤੇ ਦੋ ਵਾਰ ਸਪੈਸ਼ਲ ਲੱਗ ਚੁੱਕੀ ਹੈ ਤੇ ਰੂਲ ਮੁਤਾਬਿਕ ਹਜੇ ਅੱਠ ਵਾਰ ਹੋਰ ਸਪੈਸ਼ਲ ਲੱਗਣੀ ਹੈ ਜਿਸ ਤੋਂ ਲੱਗਦਾ ਹੈ ਕਿ ਉਨ੍ਹਾਂ ਦਾ ਇਸ ਮੰਡੀ ਤੋਂ ਤਕਰੀਬਨ ਇਕ ਲੱਖ ਕੱਟਾ ਚੁੱਕਿਆ ਜਾ ਸਕਦਾ ਹੈ ਬਾਕੀ ਦਾ ਰੱਬ ਹੀ ਰਾਖਾ ਲੱਗਦਾ ਹੈ ਕਿ ਕਦੋਂ ਸਰਕਾਰ ਇਸ ਨੂੰ ਲਿਫ਼ਟਿੰਗ ਕਰਵਾਏਗੀ | ਇਸ ਸਮੇਂ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੌਸਮ ਦਿਨ ਬਾ ਦਿਨ ਖ਼ਰਾਬ ਹੋ ਰਿਹਾ ਹੈ ਤੇ ਪਿਛਲੇ ਦਿਨਾਂ ਵਿਚ ਦੋ ਤਿੰਨ ਵਾਰ ਬਾਰਿਸ਼ ਹੋ ਚੁੱਕੀ ਹੈ | ਜੇਕਰ ਆਉਣ ਵਾਲੇ ਦਿਨਾਂ ਦੇ ਵਿਚ ਲਿਫ਼ਟਿੰਗ ਨਾ ਹੋਈ ਤੇ ਬਾਰਿਸ਼ ਹੋ ਗਈ ਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸੇ ਦੌਰਾਨ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ ਨਾ ਕਿ ਆੜ੍ਹਤੀ | ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਚੌਹਾਨ ਗੁਰਦੀਪ ਸਿੰਘ ਤੁਲੀ, ਰਾਮ ਕੁਮਾਰ, ਜਤਿੰਦਰ ਸਿੰਘ ਗਿਨੀ, ਗੁਰਬਚਨ ਸਿੰਘ ਕਸਤੂਰੀ ਲਾਲ ਤਰਸੇਮ ਲਾਲ,ਅਮਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਰਜਿਸਟਰ ਦੇ ਜਾਤੀ ਕਾਲਮ 'ਚ ਇਤਰਾਜ਼ਯੋਗ ਸ਼ਬਦ ਲਿਖਣ ਨੂੰ ਲੈ ਕੇ ਐੱਸ.ਸੀ. ਸਮਾਜ 'ਚ ਗੁੱਸੇ ਦੀ ਲਹਿਰ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
Ad Position 24