13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜਨਗਣਨਾ ਰਜਿਸਟਰ ਦੇ ਜਾਤੀ ਕਾਲਮ 'ਚ ਇਤਰਾਜ਼ਯੋਗ ਸ਼ਬਦ ਲਿਖਣ ਨੂੰ ਲੈ ਕੇ ਐੱਸ.ਸੀ. ਸਮਾਜ 'ਚ ਗੁੱਸੇ ਦੀ ਲਹਿਰ

Ad Position 21
No active advertisement
ਅਜੀਤ ਡੈਸਕ 06-05-2026
ਫਗਵਾੜਾ, 5 ਮਈ (ਹਰਜੋਤ ਸਿੰਘ ਚਾਨਾ)-ਪੰਜਾਬ 'ਚ ਜਨਗਣਨਾ ਦੇ ਚੱਲ ਰਹੇ ਕੰਮ ਦੌਰਾਨ ਜਨਗਣਨਾ ਰਜਿਸਟਰ ਦੇ ਜਾਤੀ ਵਾਲੇ ਕਾਲਮ 'ਚ ਵਾਲਮੀਕਿ ਜਾਂ ਰਵਿਦਾਸੀਆ ਦੀ ਜਗ੍ਹਾ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਸਮੂਹ ਐੱਸ.ਸੀ. ਸਮਾਜ 'ਚ ਗੁੱਸੇ ਦੀ ਲਹਿਰ ਹੈ | ਜਾਣਕਾਰੀ ਦਿੰਦੇ ਹੋਏ ਯੁਵਾ ਵਿਕਾਸ ਮੋਰਚਾ ਦੇ ਪੰਜਾਬ ਪ੍ਰਧਾਨ ਅਨੂ ਸਹੋਤਾ ਨੇ ਦੱਸਿਆ ਕਿ 6 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਦੌਰਾਨ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਯੁਵਾ ਵਿਕਾਸ ਮੋਰਚਾ ਦੇ ਆਗੂ ਤੇ ਵਰਕਰ ਬੁੱਧਵਾਰ ਨੂੰ ਸਵੇਰੇ ਡਾ. ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਵਿਖੇ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਣਗੇ | ਇਸ ਤੋਂ ਬਾਅਦ ਰੋਸ ਮਾਰਚ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ | ਉਨ੍ਹਾਂ ਨੇ ਦੋਵੇਂ ਭਾਈਚਾਰਿਆਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਫੂਕਣ ਦੀ ਗੱਲ ਕੀਤੀ | ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਐੱਸ.ਡੀ.ਐਮ. ਤੇ ਐੱਸ.ਪੀ. ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਤੇ ਮੰਗਾਂ ਸੌਂਪੀਆਂ ਹਨ | ਲੇਕਿਨ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ, ਪ੍ਰਸ਼ਾਸਨ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ | ਪੰਜਾਬ ਜਨਗਣਨਾ ਰਜਿਸਟਰ 'ਚ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਤੋਂ ਵਾਲਮੀਕਿ ਤੇ ਰਵਿਦਾਸੀਆ ਭਾਈਚਾਰੇ 'ਚ ਭਾਰੀ ਨਾਰਾਜ਼ਗੀ ਹੈ | ਜਿਸ ਕਰਕੇ ਇਸ ਅਣਗਹਿਲੀ ਦੇ ਵਿਰੋਧ 'ਚ ਯੁਵਾ ਵਿਕਾਸ ਮੋਰਚਾ ਨੇ ਸਮੂਹਿਕ ਤੌਰ 'ਤੇ ਮੁੱਖ ਮੰਤਰੀ ਦੇ ਦੌਰੇ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਅਬੁਲ ਖੁਰਾਨਾ ਡਰੇਨ ਦੀ ਬਦਹਾਲੀ ਦੇਖ ਭੜਕੇ ਵਿਧਾਇਕ ਸੰਦੀਪ ਜਾਖੜ <br/> ਅਗਲੀ ਖ਼ਬਰ ਬੇਗੋਵਾਲ ਮੰਡੀ ਵਿਚ ਲਿਫ਼ਟਿੰਗ ਨਾ ਹੋਣ ਕਰਕੇ ਬੋਰੀਆਂ ਦੇ ਲੱਗੇ ਅੰਬਾਰ
Ad Position 24