13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਸੜਕ ਦੇ ਖੱਡੇ ਭਰਨ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 06-05-2026
ਫਗਵਾੜਾ, 5 ਮਈ (ਹਰਜੋਤ ਸਿੰਘ ਚਾਨਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੇਅਦਬੀਆਂ ਸਬੰਧੀ ਬਣਾਏ ਗਏ ਕਾਨੂੰਨ ਦੇ ਸ਼ੁਕਰਾਨੇ ਲਈ ਕੱਢੀ ਜਾਣ ਵਾਲੀ ਸ਼ੁਕਰਾਨਾ ਯਾਤਰਾ ਅੱਜ ਦੁਪਹਿਰ 2.30 ਵਜੇ ਗਾਂਧੀ ਚੌਂਕ ਵਿਖੇ ਪੁੱਜੇਗੀ ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ | ਜਿਸ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲੈਣ ਲਈ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਡਿਪਟੀ ਕਮਿਸ਼ਨਰ ਅਕਾਂਸ਼ ਬਾਂਸਲ, ਐਸ.ਐਸ.ਪੀ ਗੌਰਵ ਤੂਰਾ, ਐਸ.ਪੀ. ਮਾਧਵੀ ਸ਼ਰਮਾ ਗਾਂਧੀ ਚੌਂਕ ਵਿਖੇ ਪੁੱਜੇ ਤੇ ਉਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਆਲੇ ਦੁਆਲੇ ਸੁਰੱਖਿਆ ਨੂੰ ਲੈ ਕੇ ਹੁਕਮ ਦਿੱਤੇ | ਡਾ. ਚੱਬੇਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਸਨਮਾਨ ਲਈ ਵੱਧ ਤੋਂ ਵੱਧ ਲੋਕ ਗਾਂਧੀ ਚੌਂਕ ਵਿਖੇ ਪੁੱਜਣ ਜਿੱਥੇ ਉਨ੍ਹਾਂ ਦਾ ਭਰਵਾ ਸੁਆਗਤ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਸਖ਼ਤ ਕਾਨੂੰਨ ਦੇ ਬਣਨ ਨਾਲ ਹੁਣ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ | ਦੂਸਰੇ ਪਾਸੇ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾ ਬੰਗਾ ਰੋਡ ਦੀ ਟੁੱਟੀ ਸੜਕਾਂ 'ਚ ਪਏ ਖੱਡਿਆਂ ਨੂੰ ਮਿੱਟੀ ਪਾ ਕੇ ਭਰਨ ਦਾ ਕੰਮ ਵੀ ਚਾਲੂ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾ ਟਰੈਫ਼ਿਕ ਰੂਟ ਵੀ ਤਬਦੀਲ ਕੀਤੇ ਗਏ ਹਨ ਪੁਲਿਸ ਵਲੋਂ ਰੂਟ ਅਨੁਸਾਰ ਫਗਵਾੜੇ ਤੋਂ ਬੰਗਾ ਜਾਣ ਵਾਲਾ ਟਰੈਫ਼ਿਕ ਵਾਇਆ ਪੇਪਰ ਚੌਂਕ, ਅਰਬਨ ਅਸਟੇਟ ਹੁੰਦਾ ਹੋਇਆ ਮੁਕੰਦਪੁਰ ਰੋਡ ਵੱਲ ਦੀ ਬੰਗਿਆ ਨੂੰ ਜਾਵੇਗਾ | ਇਸੇ ਤਰ੍ਹਾਂ ਬੰਗਾ ਸਾਈਡ ਤੋਂ ਫਗਵਾੜੇ ਆਉਣ ਵਾਲਾ ਟਰੈਫ਼ਿਕ ਵਾਇਆ ਮੇਹਲੀ, ਭੁੱਲਾਰਾਏ ਚੌਂਕ ਹੁੰਦਾ ਹੋਇਆ ਹੁਸ਼ਿਆਰਪੁਰ ਵੱਲ ਦੀ ਦਾਖ਼ਲ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ (ਲੜਕੀਆਂ) ਵਿਖੇ 3 ਸਮਾਰਟ ਕਲਾਸ ਰੂਮ ਅਤੇ 1 ਆਧੁਨਿਕ ਸਾਇੰਸ ਲੈਬ ਦਾ ਉਦਘਾਟਨ ਅਗਲੀ ਖ਼ਬਰ 'ਆਪ' ਸਰਕਾਰ ਅਧਿਆਪਕਾਂ ਨਾਲ ਕੀਤੇ ਗਏ ਚੋਣ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ-ਅਧਿਆਪਕ ਆਗੂ
Ad Position 24