ਕਾਲਾ ਸੰਘਿਆਂ, 5 ਮਈ (ਸੰਘਾ)-ਸਥਾਨਕ ਕਸਬੇ ਵਿਖੇ ਜਲੰਧਰ ਰੋਡ ਤੇ ਸਥਿਤ ਸਰਕਾਰੀ ਹਾਈ ਸਕੂਲ (ਲੜਕੀਆਂ) ਵਿਖੇ ਇਕ ਸਮਾਗਮ ਦੌਰਾਨ ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਵਲੋਂ ਸਕੂਲ ਨੂੰ ਸਿੱਖਿਆ ਕ੍ਰਾਂਤੀ ਤਹਿਤ ਮਿਲੇ 3 ਸਮਾਰਟ ਕਲਾਸ ਰੂਮ ਅਤੇ 1 ਆਧੁਨਿਕ ਸਾਇੰਸ ਲੈਬ ਦਾ ਉਦਘਾਟਨ ਕੀਤਾ ਗਿਆ | ਸ: ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਤੇ ਬਲਾਕ ਨੋਡਲ ਅਫ਼ਸਰ ਰਵਿੰਦਰ ਕੌਰ ਪਿ੍ੰਸੀਪਲ ਸ.ਸ.ਸ. ਸਕੂਲ ਬਲੇਰਖਾਨਪੁਰ, ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਲਾ ਸੰਘਿਆਂ ਦੇ ਪਿ੍ੰਸੀਪਲ ਗੁਰਚਰਨ ਸਿੰਘ ਚਾਹਲ, ਸਰਕਾਰੀ ਹਾਈ ਸਕੂਲ ਖਾਨੋਵਾਲ ਦੇ ਮੁੱਖ ਅਧਿਆਪਕਾ ਗੁਰਵਿੰਦਰ ਕੌਰ, ਸਿੱਖਿਆ ਮਾਹਿਰ ਕੁਲਵਿੰਦਰ ਸਿੰਘ ਚਾਹਲ, ਸੈਂਟਰ ਹੈੱਡ ਟੀਚਰ ਰਜਨੀਸ਼ ਕੁਮਾਰ, ਸਕੂਲ ਦੀ ਮੁੱਖ ਅਧਿਆਪਕਾ ਰਵਿੰਦਰ ਕੌਰ, ਸਕੂਲ ਦਾ ਸਮੂਹ ਸਟਾਫ਼, ਐਸ.ਐਮ.ਸੀ. ਦੇ ਚੇਅਰਮੈਨ ਮਨਜਿੰਦਰ ਕੌਰ ਅਤੇ ਮੈਂਬਰਾਨ, ਪਲੈਨਿੰਗ ਬੋਰਡ ਮੈਂਬਰ ਬਲਵਿੰਦਰ ਕੌਰ, ਐਡਵੋਕੇਟ ਹਰਪ੍ਰੀਤ ਕੌਰ ਕਪੂਰ, ਜਸਵੰਤ ਕੌਰ ਬਨਵਾਲੀਪੁਰ, ਗਤਕਾ ਕੋਚ ਨਰਿੰਦਰ ਸਿੰਘ ਸੰਘਾ, ਹਰਵਿੰਦਰ ਸਿੰਘ ਸੰਘਾ, ਸਤਨਾਮ ਸਿੰਘ ਸੰਘਾ, ਡਾ. ਬਲਕਾਰ ਲਾਲਕਾ, ਵਿਜੈ ਅਰੋੜਾ ਬਲਾਕ ਪ੍ਰਧਾਨ, ਜਗਰੂਪ ਸਿੰਘ ਸੋਨੂੰ ਬਲਾਕ ਪ੍ਰਧਾਨ ਐਸ.ਸੀ. ਵਿੰਗ, ਕਿਸਾਨ ਆਗੂ ਸਰਬਣ ਸਿੰਘ ਸੰਘਾ ਅਤੇ ਹੋਰ ਸਕੂਲਾਂ ਤੋਂ ਆਏ ਅਧਿਆਪਕ, ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ | ਇਸ ਮੌਕੇ ਤੇ ਮੁੱਖ ਅਧਿਆਪਕਾ ਰਵਿੰਦਰ ਕੌਰ ਵਲੋਂ ਸਭ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਸਰਕਾਰ ਤੇ ਆਏ ਹੋਏ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਗਿਆ |