03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਡਾਲਾ ਵਿਚ ਸਫ਼ਾਈ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 09-05-2026
ਨਡਾਲਾ, 8 ਮਈ (ਰਘਬਿੰਦਰ ਸਿੰਘ)-ਨਗਰ ਪੰਚਾਇਤ ਨਡਾਲਾ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕੰਮਛੋੜੂ ਹੜਤਾਲ ਲਗਾਤਾਰ ਜਾਰੀ ਹੈ | ਇਹ ਹੜਤਾਲ ਨਗਰ ਪੰਚਾਇਤ ਨਡਾਲਾ ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਸੱਦੇ 'ਤੇ ਕੀਤੀ ਜਾ ਰਹੀ ਹੈ |ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਅਜੇ ਤੱਕ ਮਨਜ਼ੂਰ ਨਾ ਕਰਨ ਦੇ ਵਿਰੋਧ ਵਿਚ ਇਹ ਕਦਮ ਚੁੱਕਿਆ ਗਿਆ ਹੈ | ਹੜਤਾਲ ਕਾਰਨ ਨਗਰ ਵਿਚ ਸਫ਼ਾਈ ਪ੍ਰਬੰਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਪੇਂਡੂ ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਵੀ ਹੜਤਾਲ ਵਿਚ ਸ਼ਮੂਲੀਅਤ ਕੀਤੀ ਗਈ | ਪ੍ਰਦਰਸ਼ਨ ਦੌਰਾਨ ਪੇਂਡੂ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਪ੍ਰੇਮ ਸਾਰਸਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਅਤੇ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਹੜਤਾਲ ਦਾ ਸਮਰਥਨ ਦਿੰਦੇ ਆਖਿਆ ਕਿ ਸਫ਼ਾਈ ਕਰਮਚਾਰੀਆਂ ਵੱਲੋਂ ਇਸ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ | ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਧਰਮਵੀਰ, ਵਾਇਸ ਪ੍ਰਧਾਨ ਵੀਰੂ, ਧਰਮਵੀਰ ਜੀ.ਐਲ, ਰਾਧੇ ਸ਼ਿਆਮ, ਹੀਰਾ ਲਾਲ, ਮਨੋਜ ਕੁਮਾਰ, ਕਰਨ ਕੁਮਾਰ, ਰਾਜ ਕੁਮਾਰ, ਰਾਜੂ, ਗੋਪਾਲ, ਮੁਕੇਸ਼, ਪਵਨ ਕੁਮਾਰ, ਸਾਗਰ, ਆਰਤੀ, ਉਦੇ ਰਾਮ, ਧਰਮ ਚੰਦ ਤੇ ਸਫ਼ਾਈ ਸੇਵਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਚੱਲ ਰਹੀ ਹੜਤਾਲ ਤੀਸਰੇ ਦਿਨ ਵੀ ਜਾਰੀ ਅਗਲੀ ਖ਼ਬਰ ਭੁਲੱਥ ਪੁਲਿਸ ਵੱਲੋਂ ਆਵਾਰਾਗਰਦੀ ਕਰਦੇ ਦੋ ਨੌਜਵਾਨ ਕਾਬੂ, ਕੇਸ ਦਰਜ
Ad Position 24
No active advertisement