ਭੁਲੱਥ, 8 ਮਈ (ਮੇਹਰ ਚੰਦ ਸਿੱਧੂ)-ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਚੱਲ ਰਹੀ ਹੜਤਾਲ ਤੀਸਰੇ ਦਿਨ ਵੀ ਜਾਰੀ ਰਹੀ, ਗੱਲਬਾਤ ਕਰਦਿਆਂ ਨਗਰ ਪੰਚਾਇਤ ਭੁਲੱਥ ਸਫ਼ਾਈ ਕਰਮਚਾਰੀ ਯੂਨੀਅਨ ਭੁਲੱਥ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਮਿੳਾੂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਸੂਬਾ ਆਗੂ ਕੁਲਵੰਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਪੰਚਾਇਤ ਭੁਲੱਥ ਦਫ਼ਤਰ ਵਿਖੇ ਸਫ਼ਾਈ ਕਰਮਚਾਰੀਆਂ ਵੱਲੋਂ ਕੰਮ ਕਾਜ ਬੰਦ ਕਰਕੇ ਅੱਜ ਤੀਸਰੇ ਦਿਨ ਵੀ ਹੜਤਾਲ ਜਾਰੀ ਹੈ, ਤੇ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਤੇ ਐਡਹਾਕ ਤੇ ਕੰਮ ਕਰਦੇ ਕਰਮਚਾਰੀਆਂ ਨਾਲ ਜੋ ਸਰਕਾਰ ਨੇ ਸੱਤਾ ਵਿਚ ਆਉਣ ਸਮੇਂ ਵਾਅਦੇ ਕੀਤੇ ਸਨ, ਕਿ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕਿਆਂ ਕੀਤਾ ਜਾਵੇਗਾ, ਲੇਕਿਨ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ, ਜਿਸ ਕਰਕੇ ਸਾਡੀਆਂ ਮੰਗਾਂ ਜਿੰਨੀ ਦੇਰ ਤੱਕ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ, ਇਸ ਮੌਕੇ ਜੂਨੀਅਰ ਸਹਾਇਕ ਚੰਦਰ ਸ਼ੇਖਰ ਤੇ ਡੈਨੀਅਲ ਕਲਿਆਣ ਨੇ ਕਿਹਾ ਕਿ ਸਰਕਾਰ ਆਪਣੇ ਨੋਟੀਫ਼ਿਕੇਸ਼ਨ ਅਨੁਸਾਰ ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਿਆਂ ਕਰੇ, ਨਹੀਂ ਤਾਂ ਹੜਤਾਲ ਲਗਾਤਾਰ ਚੱਲੇਗੀ ਤੇ ਇਸ ਦੀ ਜ਼ਿੰਮੇਵਾਰ ਮੌਜੂਦਾ ਸਰਕਾਰ ਹੋਵੇਗੀ, ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਕੁਮਾਰ, ਮਹਿੰਦਰ ਸਿੰਘ, ਅਜੇ, ਆਕਾਸ਼, ਸਾਗਰ, ਬਿਕਰਮ, ਗੁਰਜੀਤ ਸਿੰਘ ਬਾਜਵਾ, ਸੁਭਾਸ਼, ਰਜੇਸ਼ ਕੁਮਾਰ, ਸੂਬਾ ਸਿੰਘ, ਪ੍ਰਕਾਸ਼, ਜਤਿੰਦਰ, ਸੰਜੀਵ ਕੁਮਾਰ, ਰਾਹੁਲ, ਕਿ੍ਸ਼ਨਾ, ਕਰਨ, ਵਿਨੋਦ ਕੁਮਾਰ, ਨਵਲਜੋਤ, ਸੂਰਜ, ਰਜਿੰਦਰ, ਅਜੇ ਕੁਮਾਰ, ਜੋਨੀ, ਮਨਜੀਤ ਕੌਰ, ਸੁਨੀਤਾ, ਬਿਮਲਾ, ਸੋਨਮ, ਰੀਨਾ, ਸੁਨੀਤਾ, ਕਮਲੇਸ਼, ਬਸੰਤੀ, ਫੂਲਵੰਤੀ, ਰਾਜਵੰਤੀ, ਜੋਗਿੰਦਰੋ, ਗਗਨ, ਕਿਰਨ, ਅੰਕਿਤ, ਕਸ਼ਮੀਰ ਕੌਰ, ਕਮਲਜੀਤ ਕੌਰ, ਰਾਜ ਰਾਣੀ ਤੇ ਹੋਰ ਬਹੁਤ ਸਾਰੇ ਕਰਮਚਾਰੀ ਹਾਜ਼ਰ ਸਨ |