03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਦਾਣਾ ਮੰਡੀ ਢਿਲਵਾਂ ਦੇ ਆੜ੍ਹਤੀਆ ਵਲੋਂ ਸੁਸਤ ਰਫ਼ਤਾਰ ਨਾਲ ਲਿਫ਼ਟਿੰਗ ਹੋਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 09-05-2026
ਢਿਲਵਾਂ, 8 ਮਈ (ਪ੍ਰਵੀਨ ਕੁਮਾਰ)-ਅੱਜ ਆੜ੍ਹਤੀ ਯੂਨੀਅਨ ਦਾਣਾ ਮੰਡੀ ਢਿਲਵਾਂ ਦੇ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਆੜ੍ਹਤੀਆ ਦੇ ਵਫ਼ਦ ਵਲੋਂ ਦਾਣਾ ਮੰਡੀ ਢਿਲਵਾਂ ਵਿਖੇ ਸਰਕਾਰੀ ਖ਼ਰੀਦ ਏਜੰਸੀ ਵਲੋਂ ਖ਼ਰੀਦ ਕੀਤੀ ਗਈ ਕਣਕ ਦੀ ਸੁਸਤ ਰਫ਼ਤਾਰ ਨਾਲ ਹੋ ਰਹੀ ਚੁਕਾਈ ਸਬੰਧੀ ਆਪਣਾ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਦਿੱਤਾ | ਆੜ੍ਹਤੀਆ ਵਲੋਂ ਦਿੱਤੇ ਗਏ ਮੰਗ ਪੱਤਰ ਰਾਹੀਂ ਉਨ੍ਹਾਂ ਕਿਹਾ ਕਿ ਢਿੱਲੀ ਰਫ਼ਤਾਰ ਨਾਲ ਕਣਕ ਦੀ ਚੁਕਾਈ ਹੋਣ ਕਰਕੇ ਆੜ੍ਹਤੀਆ ਦੇ ਨਾਲ ਨਾਲ ਮਜ਼ਦੂਰ ਵੀ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਖ਼ਰੀਦ ਕੀਤੀ ਗਈ ਕਣਕ ਦੀ ਚੁਕਾਈ 72 ਘੰਟਿਆਂ ਵਿਚ ਹੋਣੀ ਲਾਜ਼ਮੀ ਹੈ ਪਰ ਦਾਣਾ ਮੰਡੀ ਢਿਲਵਾਂ ਵਿਚ ਪਿਛਲੇ ਕਈ ਦਿਨਾਂ ਤੋਂ ਖ਼ਰੀਦ ਕੀਤੀ ਕਣਕ ਦੇ ਅੰਬਾਰ ਖੁੱਲ੍ਹੇ ਅਸਮਾਨ ਹੇਠ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਆਏ ਦਿਨ ਮੌਸਮ ਦੇ ਖ਼ਰਾਬ ਹੋਣ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੱਧ ਜਾਂਦੀ ਹੈ ਉਨ੍ਹਾਂ ਕਿਹਾ ਕਿ ਚੁਕਾਈ ਚ ਹੋ ਰਹੀ ਦੇਰੀ ਲਈ ਕਣਕ ਦੀ ਸ਼ੋਰਟੇਜ ਲਈ ਉਹ ਜ਼ਿੰਮੇਵਾਰ ਨਹੀਂ ਹੋਣਗੇ | ਉਨ੍ਹਾਂ ਦੱਸਿਆ ਕਿ 1 ਮਈ ਤੋਂ ਕਣਕ ਦੀ ਖ਼ਰੀਦ ਬੰਦ ਹੋ ਚੁੱਕੀ ਹੈ ਪਰ ਦਾਣਾ ਮੰਡੀ ਵਿਚ ਅਜੇ ਵੀ ਕਰੀਬ 1 ਲੱਖ 92 ਹਜ਼ਾਰ ਬੋਰਾ ਚੁਕਾਈ ਖੁਣੋਂ ਪਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਮੰਡੀ ਅੰਦਰ ਜੋ ਲੇਬਰ ਮੌਜੂਦ ਹੈ ਉਹ ਵੀ ਆਪਣੇ ਘਰਾਂ ਨੂੰ ਜਾਣ ਲਈ ਤਿਆਰ ਬੈਠੀ ਹੈ ਅਤੇ ਚੁਕਾਈ ਵਿਚ ਹੋ ਰਹੀ ਦੇਰੀ ਨਾਲ ਮਜ਼ਦੂਰ ਵੀ ਪ੍ਰੇਸ਼ਾਨ ਹੋ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਕਣਕ ਦੀ ਚੁਕਾਈ ਦਾ ਕੰਮ ਜਲਦ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਆੜ੍ਹਤੀ ਤੇ ਮਜ਼ਦੂਰ ਮੰਡੀਆਂ ਚੋਂ ਵਿਹਲੇ ਹੋ ਸਕਣ | ਇਸ ਮੌਕੇ ਸਰਬਜੀਤ ਸਿੰਘ ਸਾਬੀ, ਗੁਰਪ੍ਰੀਤ ਸਿੰਘ, ਹੈਪੀ ਸੰਧੂ (ਸਾਰੇ ਆੜ੍ਹਤੀ) ਮੁਨੀਮ ਰਜੇਸ਼ ਕੁਮਾਰ, ਪ੍ਰਕਾਸ਼, ਸੁਮਨ ਆਦਿ ਸਮੇਤ ਹੋਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਦ ਵੱਲ ਰੋਸ ਮਾਰਚ ਕਰ ਰਹੇ ਆਗੂਆਂ ਨੂੰ ਗਿ੍ਫ਼ਤਾਰ ਕਰਨਾ ਬੇਇਨਸਾਫ਼ੀ-ਇੰਜ. ਸਵਰਨ ਸਿੰਘ... ਅਗਲੀ ਖ਼ਬਰ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਚੱਲ ਰਹੀ ਹੜਤਾਲ ਤੀਸਰੇ ਦਿਨ ਵੀ ਜਾਰੀ
Ad Position 24
No active advertisement