ਨਡਾਲਾ, 8 ਮਈ (ਰਘਬਿੰਦਰ ਸਿੰਘ)-ਪੱਛਮੀ ਬੰਗਾਲ ਅਤੇ ਆਸਾਮ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਦੀ ਖ਼ੁਸ਼ੀ ਵਿਚ ਹਲਕਾ ਭੁਲੱਥ ਦੇ ਸੇਵਾਦਾਰ ਸੌਰਵ ਖੁੱਲਰ ਤੇ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਇਸ ਮੌਕੇ ਭਾਜਪਾ ਵਰਕਰਾਂ ਅਤੇ ਆਗੂਆਂ ਵੱਲੋਂ ਇਕ ਦੂਜੇ ਨੂੰ ਮਿਠਾਈ ਖਵਾ ਕੇ ਵਧਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਭਾਜਪਾ ਆਗੂ ਸੌਰਵ ਖੁੱਲਰ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਭਰੋਸਾ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਹਿਤੈਸ਼ੀ ਨੀਤੀਆਂ 'ਤੇ ਲਗਾਤਾਰ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਅਤੇ ਆਸਾਮ ਵਿਚ ਮਿਲੀ ਇਹ ਇਤਿਹਾਸਕ ਜਿੱਤ ਭਾਜਪਾ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ | ਇਸ ਮੌਕੇ ਅੰਮਿ੍ਤਪਾਲ ਸਿੰਘ, ਰਮੇਸ਼ ਸ਼ਰਮਾ ਕਨਵੀਨਰ ਭੁਲੱਥ, ਹਰਵਿੰਦਰ ਸਿੰਘ ਮੰਡਲ ਪ੍ਰਧਾਨ ਢਿਲਵਾਂ, ਹਿਰਕ ਜੋਸ਼ੀ ਮੰਡਲ ਪ੍ਰਧਾਨ ਭੁਲੱਥ, ਰਮਨਦੀਪ ਸਿੰਘ ਵਾਈਸ ਪ੍ਰਧਾਨ ਮੰਡਲ ਢਿਲਵਾਂ, ਸਤਨਾਮ ਸਿੰਘ ਢਿਲਵਾਂ ਸੀਨੀਅਰ ਭਾਜਪਾ ਆਗੂ ਹੋਰ ਹਾਜ਼ਰ ਸਨ |