ਸੁਲਤਾਨਪੁਰ ਲੋਧੀ, 8 ਮਈ (ਨਰੇਸ਼ ਹੈਪੀ)-ਗੁਰੂ ਨਾਨਕ ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਐਲਾਨ ਕੀਤੇ ਗਏ ਨਤੀਜੇ 'ਚੋਂ ਬੀ .ਕਾਮ ਸਮੈਸਟਰ ਤੀਜਾ ਅਤੇ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਡਾ. ਮਨੀ ਛਾਬੜਾ ਨੇ ਦੱਸਿਆ ਕਿ ਬੀ. ਕਾਮ ਸਮੈਸਟਰ ਪੰਜਵਾਂ ਦੀ ਵਿਦਿਆਰਥਣ ਸਿਮਰਨ ਟੰਡਨ ਨੇ 7.71 ਐੱਸ.ਜੀ.ਪੀ.ਏ ਨਾਲ ਪਹਿਲਾ ਸਥਾਨ, ਸੁਨਿਧੀ ਨੇ 7.57 ਐੱਸ.ਜੀ.ਪੀ.ਏ ਨਾਲ ਦੂਜਾ, ਚਰਨਪ੍ਰੀਤ ਕੌਰ ਅਤੇ ਰਮਨਦੀਪ ਕੌਰ ਨੇ 7.29 ਐੱਸ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸਦੇ ਨਾਲ ਹੀ ਬੀ.ਕਾਮ ਸਮੈਸਟਰ ਤੀਜਾ ਦੇ ਵਿਦਿਆਰਥੀ ਸਾਹਿਲ ਪ੍ਰੀਤ ਸਿੰਘ ਨੇ 7.52 ਐੱਸ.ਜੀ.ਪੀ.ਏ ਨਾਲ ਪਹਿਲਾ ਸਥਾਨ ਅਤੇ ਗੁਰਲੀਨ ਛੀਨਾ ਨੇ 7.48 ਐੱਸ.ਜੀ.ਪੀ.ਏ ਨਾਲ ਦੂਜਾ ਅਤੇ ਹਰਸ਼ਿਤਾ ਅਤੇ ਵੰਸ਼ਿਕਾ ਨੇ 7.39 ਐੱਸ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕਰਕੇ ਮਾਪਿਆਂ ਦਾ ਨਾਂ ਉੱਚੀਆਂ ਬੁਲੰਦੀਆਂ ਤੇ ਲਿਜਾ ਕੇ ਕਾਲਜ ਅਤੇ ਮਾਪਿਆਂ ਦਾ ਮਾਣ ਵਧਾਇਆ | ਵਿਦਿਆਰਥੀਆਂ ਦੀ ਇਸ ਉੱਘੀ ਪ੍ਰਾਪਤੀ ਲਈ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ.ਜਸਬੀਰ ਕੌਰ ਵੱਲੋਂ ਵਿਦਿਆਰਥੀਆਂ, ਮਾਪਿਆਂ ਅਤੇ ਮਿਹਨਤੀ ਸਟਾਫ਼ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਐੱਸ.ਜੀ.ਪੀ.ਸੀ., ਕਾਲਜ ਦੇ ਡਾਇਰੈਕਟਰ ਇੰਜ.ਨਿਮਰਤਾ ਕੌਰ ਤੇ ਇੰਜ.ਹਰਨਿਆਮਤ ਕੌਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ |