ਭੁਲੱਥ, 8 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਕੋਰਟ ਕੰਪਲੈਕਸ ਜੁਡੀਸ਼ੀਅਲ ਚੌਂਕ ਵਿਚ ਟਰੈਫ਼ਿਕ ਸਮੱਸਿਆ ਦਾ ਲੰਬੇ ਸਮੇਂ ਤੋਂ ਹੱਲ ਨਹੀਂ ਹੋ ਰਿਹਾ | ਜ਼ਿਕਰਯੋਗ ਹੈ ਕਿ ਬੇਸ਼ੱਕ ਨਗਰ ਪੰਚਾਇਤ ਭੁਲੱਥ ਵੱਲੋਂ ਗੱਡੀਆਂ ਖੜੀਆਂ ਕਰਨ ਲਈ ਪਾਰਕਿੰਗ ਬਣਾਈ ਗਈ ਹੈ, ਲੇਕਿਨ ਹਲੇ ਤੱਕ ਲੋਕ ਜੋ ਕੋਰਟ ਕੰਪਲੈਕਸ ਜਾਂ ਨਾਲ ਲੱਗਦੇ ਦਫ਼ਤਰਾਂ ਵਿਚ ਕੰਮ ਕਰਾਉਣ ਆਉਣ ਸਮੇਂ ਆਪਣੀਆਂ ਗੱਡੀਆਂ ਜਾਂ ਹੋਰ ਵਹੀਕਲਜ਼ ਕੋਰਟ ਕੰਪਲੈਕਸ ਦੇ ਸਾਹਮਣੇ ਰੋਡ 'ਤੇ ਖੜੀਆਂ ਕਰ ਦਿੰਦੇ ਹਨ, ਜਿਸ ਕਰਕੇ ਟਰੈਫ਼ਿਕ ਸਮੱਸਿਆ ਪੈਦਾ ਹੋ ਜਾਂਦੀ ਹੈ | ਬਾਜ਼ਾਰਾਂ ਅੰਦਰ ਭੀੜ ਭੜੱਕੇ ਕਰਕੇ ਚੌਂਕ ਵਿਚ ਗੱਡੀਆਂ ਲੰਘਣ ਸਮੇਂ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਤੇ ਘੰਟਿਆਂ ਬੱਧੀ ਗੱਡੀਆਂ ਫਸ ਜਾਣ ਕਰਕੇ ਕਾਫ਼ੀ ਦੇਰ ਤੱਕ ਜਾਮ ਲੱਗਾ ਰਹਿੰਦਾ ਹੈ | ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ ਤੇ ਲੋਕ ਦਫ਼ਤਰਾਂ ਵਿਚ ਕੰਮ ਕਰਾਉਣ ਆਉਣ ਸਮੇਂ ਆਪਣੀਆਂ ਗੱਡੀਆਂ ਸਿਵਲ ਹਸਪਤਾਲ ਭੁਲੱਥ ਦੇ ਨਾਲ ਲੱਗਦੀ ਨਗਰ ਪੰਚਾਇਤ ਭੁਲੱਥ ਵੱਲੋਂ ਬਣਾਈ ਪਾਰਕਿੰਗ ਅੰਦਰ ਖੜੀਆਂ ਕਰਨ ਤਾਂ ਕਿ ਟਰੈਫ਼ਿਕ ਸਮੱਸਿਆ ਪੈਦਾ ਨਾ ਹੋ ਸਕੇ |