02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

2027 'ਚ ਫਗਵਾੜਾ ਸੀਟ 'ਆਪ' ਲਈ ਬਣ ਸਕਦੀ ਹੈ ਵੱਡੀ ਚੁਨੌਤੀ, ਸ਼ਹਿਰ ਦੇ ਮਸਲੇ ਹੱਲ ਨਾ ਹੋਣ ਤੋਂ ਲੋਕਾਂ 'ਚ ਨਿਰਾਸ਼ਾ

Ad Position 21
No active advertisement
ਅਜੀਤ ਡੈਸਕ 09-05-2026
ਫਗਵਾੜਾ, 8 ਮਈ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ ਦੀ 2022 ਚੋਣਾਂ 'ਚ ਫਗਵਾੜਾ ਸੀਟ ਤੋਂ ਹੋਈ ਹਾਰ ਤੋਂ ਬਾਅਦ ਹੁਣ 2027 ਦੀ ਚੋਣ ਲਈ ਪਾਰਟੀ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਇਸ ਖੇਤਰ 'ਚ ਪੂਰੀ ਦਿ੍ੜ੍ਹਤਾ ਨਾਲ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ | ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਜੋ ਖ਼ੁਦ ਫਗਵਾੜਾ ਖੇਤਰ 'ਚ ਸਰਗਰਮੀ ਨਾਲ ਡਟੇ ਹੋਏ ਹਨ ਪਰ ਆਪ ਦੀ ਜ਼ਮੀਨੀ ਹਕੀਕਤ ਇਹ ਦਰਸਾਉਂਦੀ ਹੈ ਕਿ ਇਹ ਸੀਟ ਇੰਨੀ ਵੀ ਸੌਖੀ ਨਹੀਂ ਹੈ ਜਿੰਨਾ ਇਸ ਨੂੰ ਸਮਝਿਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਬਣਨ ਤੋਂ ਬਾਅਦ ਕਰੀਬ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਆਪ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ 'ਚ ਅਸਫਲ ਰਹੀ ਹੈ | ਸ਼ਹਿਰ 'ਚ ਕਈ ਸੜਕਾਂ ਤਾਂ ਹੁਣ ਕੁੱਝ ਸਮਾਂ ਪਹਿਲਾ ਬਣੀਆਂ ਹਨ ਤੇ ਬੰਗਾ ਰੋਡ ਦੀ ਸੜਕ ਅਜੇ ਵੀ ਨਹੀਂ ਬਣ ਸਕੀ ਜਿਸ ਦਾ ਰੋਜ਼ਾਨਾ ਲੋਕ ਸੰਤਾਪ ਭੋਗ ਰਹੇ ਹਨ | ਸ਼ਹਿਰ 'ਚ ਸਟਰੀਟ ਲਾਈਟਾਂ ਵੱਡੀ ਗਿਣਤੀ 'ਚ ਬੰਦ ਪਈਆਂ ਹਨ, ਨਾਲਿਆਂ ਦੀ ਸਫ਼ਾਈ ਵੀ ਅਜੇ ਤੱਕ ਨਹੀਂ ਹੋ ਸਕੀ ਤੇ ਕੂੜੇ ਦੇ ਡੰਪਾ ਦਾ ਵੀ ਸਹੀ ਪ੍ਰਬੰਧ ਕਰਨ 'ਚ ਕੰਮ ਅਸਫਲ ਹੀ ਰਿਹਾ ਹੈ ਜਿਸ ਤੋਂ ਲੱਗਦਾ ਹੈ ਕਿ ਸ਼ਹਿਰ ਦੇ ਵਿਕਾਸ 'ਚ ਕੋਈ ਵੱਡਾ ਬਦਲਾਅ ਨਹੀਂ ਹੋ ਸਕਿਆ | ਲੋਕਾਂ ਨੂੰ ਛੋਟੇ ਮੋਟੇ ਕੰਮ ਕਰਵਾਉਣ ਲਈ ਵੱਖ ਵੱਖ ਦਫ਼ਤਰਾਂ ਦੇ ਧੱਕੇ ਖਾਣੇ ਪੈ ਰਹੇ ਹਨ ਤੇ ਕੰਮ ਨਹੀਂ ਹੋ ਰਹੇ | ਇੱਥੋਂ ਤੱਕ ਕਿ ਸਿਆਸੀ ਆਗੂ ਅਫ਼ਸਰਾਂ ਨੂੰ ਫ਼ੋਨ ਕਰਕੇ ਕੰਮ ਕਰਨ ਨੂੰ ਕਹਿ ਦਿੰਦੇ ਹਨ ਪਰ ਅਫ਼ਸਰ ਇਨ੍ਹਾਂ ਹੁਕਮਾਂ ਨੂੰ ਟਿੱਚ ਨਹੀਂ ਜਾਣਦੇ ਜਿਸ ਤੋਂ ਸ਼ਹਿਰ ਦੇ ਕਈ ਲੋਕ ਨਾਰਾਜ਼ ਹਨ ਤੇ ਜਾਪਦਾ ਹੈ ਕਿ ਅਫ਼ਸਰਸ਼ਾਹੀ 'ਤੇ ਸਿਆਸੀ ਆਗੂਆਂ ਦਾ ਪ੍ਰਭਾਵ ਘੱਟ ਹੀ ਹੈ | ਸ਼ਹਿਰ 'ਚ ਅਜੇ ਤੱਕ ਕੋਈ ਨਵਾਂ ਵੱਡਾ ਪ੍ਰੋਜੈਕਟ ਨਹੀਂ ਆ ਸਕਿਆ ਤੇ ਨਾ ਹੀ ਟਰੋਮਾ ਸੈਂਟਰ ਬਣ ਸਕਿਆ ਜਿਸ ਤੋਂ ਲੋਕ ਕਾਫ਼ੀ ਨਾਰਾਜ਼ ਹਨ | ਵਰਨਣਯੋਗ ਹੈ ਕਿ 2022 ਦੀਆਂ ਚੋਣਾਂ ਮੌਕੇ ਕਾਂਗਰਸ 'ਚ ਗਏ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਇਹ ਚੋਣ ਆਪ ਵਲੋਂ ਲੜੀ ਸੀ ਪਰ ਬਹੁਤ ਹੀ ਥੋੜ੍ਹੀਆਂ ਵੋਟਾਂ ਨਾਲ ਹਾਰ ਗਏ ਸਨ ਤੇ ਉਨ੍ਹਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਗਿਆ ਸੀ ਪਰ ਸਰਕਾਰ ਨੇ ਉਨ੍ਹਾਂ ਨੂੰ ਕੋਈ ਸਰਕਾਰੀ ਅਹੁਦਾ ਨਹੀਂ ਦਿੱਤਾ ਜਿਸ ਕਰਕੇ ਹਲਕੇ ਦੇ ਵਿਕਾਸ 'ਚ ਬਹੁਤ ਕਮੀਆਂ ਰਹੀਆਂ ਹਨ | ਕੁੱਝ ਮਹੀਨੇ ਪਹਿਲਾ ਉਨ੍ਹਾਂ ਦੇ ਪੁੱਤਰ ਹੌਜੀ ਮਾਨ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਗਿਆ | ਉਨ੍ਹਾਂ ਆਪਣੀ ਸਰਗਰਮੀ ਨਾਲ ਕੰਮ ਸ਼ੁਰੂ ਕੀਤਾ ਇਸ ਇਲਾਕੇ ਦੇ ਐਮ.ਪੀ. ਡਾ. ਚੱਬੇਵਾਲ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਪਰ ਲੋਕਾਂ ਦੇ ਛੋਟੇ ਮੋਟੇ ਵੀ ਕੰਮ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ | ਨਿਗਮ ਚੋਣਾਂ 'ਚ ਇਨ੍ਹਾਂ ਤੋੜ-ਭੰਨ ਕਰਕੇ ਆਪਣਾ ਮੇਅਰ ਵੀ ਬਣਾਇਆ ਪਰ ਫਿਰ ਵੀ ਸ਼ਹਿਰ ਦੇ ਅਨੇਕਾਂ ਕੰਮ ਅਧੂਰੇ ਪਏ ਹਨ | ਹੁਣ ਕੁੱਝ ਸਮੇਂ ਤੋਂ ਡਾ. ਚੱਬੇਵਾਲ ਨੇ ਇਸ ਖੇਤਰ 'ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ਪਾਰਟੀ ਦੀ ਅੰਦਰੋਂ ਇੱਕਜੁੱਟਤਾ ਕਮਜ਼ੋਰ ਹੈ ਇਨ੍ਹਾਂ ਸਰਗਰਮੀਆਂ 'ਚ ਇਹ ਚਰਚਾ ਹੈ ਕਿ ਡਾ. ਚੱਬੇਵਾਲ ਨੂੰ ਪਾਰਟੀ ਨੇ ਇਸ ਸੀਟ ਨੂੰ ਜਿੱਤਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਇਸ ਤੋਂ ਇਹ ਜਾਪਦਾ ਹੈ ਕਿ ਉਹ ਖ਼ੁਦ ਵੀ ਮੈਦਾਨ 'ਚ ਆ ਸਕਦੇ ਹਨ | ਡਾ. ਚੱਬੇਵਾਲ ਦਾ ਕਹਿਣਾ ਹੈ ਕਿ ਉਹ ਤਾਂ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ | ਦੂਸਰੇ ਪਾਸੇ ਬੀਤੇ ਕੱਲ੍ਹ ਵਾਲਮੀਕੀ ਭਾਈਚਾਰੇ 'ਚ ਵਿਕਾਸ ਨੂੰ ਲੈ ਕੇ ਕਾਫ਼ੀ ਰੋਸ ਸਾਹਮਣੇ ਆਇਆ ਹੈ ਤੇ ਆਪ ਦੀ ਕੌਂਸਲਰ ਵਲੋਂ ਵਿਕਾਸ ਨਾ ਹੋਣ ਦੇ ਦੋਸ਼ ਲਗਾਏ ਗਏ ਹਨ ਜਿਸ ਤੋਂ ਸਾਫ਼ ਹੈ ਕਿ ਸ਼ਹਿਰ ਦੇ ਵਿਕਾਸ 'ਚ ਕਮੀ ਹੈ ਤੇ 2027 'ਚ ਚੋਣ ਜਿੱਤਣ ਲਈ ਪਾਰਟੀ ਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ |
Ad Position 22
No active advertisement
ਪਿਛਲੀ ਖ਼ਬਰ ਐੱਸ.ਸੀ. ਕਾਸਟ ਫਾਰਮ 'ਤੇ ਜਾਤੀ ਸੂਚਕ ਸ਼ਬਦ ਲਿਖਣਾ ਨਿੰਦਣਯੋਗ-ਵਿਜੈ ਪੰਡੋਰੀ ਅਗਲੀ ਖ਼ਬਰ ਕੋਰਟ ਕੰਪਲੈਕਸ ਭੁਲੱਥ ਚੌਕ 'ਚ ਟਰੈਫ਼ਿਕ ਸਮੱਸਿਆ ਕਰਕੇ ਗੱਡੀਆਂ ਫਸੀਆਂ, ਲੱਗਾ ਜਾਮ
Ad Position 24
No active advertisement