23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬਾਲੂ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਭਾਣੋਕੀ ਵਿਖੇ 17 ਮਈ ਨੂੰ -ਮਾ. ਹਰਬਿਲਾਸ ਬਾਲੂ

Ad Position 21
No active advertisement
ਅਜੀਤ ਡੈਸਕ 11-05-2026
ਫਗਵਾੜਾ, 10 ਮਈ (ਅਸ਼ੋਕ ਕੁਮਾਰ ਵਾਲੀਆ)-ਬਾਲੂ ਜਠੇਰਿਆਂ ਦੇ 33ਵੇਂ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਕਮੇਟੀ ਚੇਅਰਮੈਨ ਮਾਸਟਰ ਹਰਬਿਲਾਸ ਬਾਲੂ ਦੀ ਪ੍ਰਧਾਨਗੀ ਹੇਠ ਜਠੇਰੇ ਅਸਥਾਨ ਪਿੰਡ ਭਾਣੋਕੀ ਵਿਖੇ ਹੋਈ | ਮੀਟਿੰਗ ਦੌਰਾਨ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਮਾਸਟਰ ਹਰਬਿਲਾਸ ਬਾਲੂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬਾਲੂ ਜਠੇਰੇ ਵੈੱਲਫੇਅਰ ਕਮੇਟੀ ਵਲੋਂ ਜਠੇਰੇ ਅਸਥਾਨ ਦਰਬਾਰ ਬਾਬਾ ਸੀਹੂ, ਬਾਬਾ ਮੀਹੂ ਤੇ ਮਾਤਾ ਮਹਾਤੀ ਜੀ ਪਿੰਡ ਭਾਣੋਕੀ ਤਹਿਸੀਲ ਫਗਵਾੜਾ ਵਿਖੇ 17 ਮਈ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਪ੍ਰਸਿੱਧ ਗਾਇਕ ਕੇ.ਐਸ. ਬੰਗੜ ਤੇ ਬੀਬਾ ਸਿਮਰਨ ਸਿੰਮੀ ਧਾਰਮਿਕ ਗੀਤਾਂ ਰਾਹੀਂ ਵੱਡ ਵਡੇਰਿਆਂ ਦੀ ਮਹਿਮਾ ਦਾ ਗੁਣਗਾਨ ਕਰਨਗੇ | ਇਸ ਮੌਕੇ ਪ੍ਰਧਾਨ ਬੂਟੀ ਰਾਮ ਮੌਲੀ, ਉਪ ਪ੍ਰਧਾਨ ਅਮਰਜੀਤ ਸਿੰਘ ਪਿੰਡ ਪਿਆਲਾ, ਉਪ ਪ੍ਰਧਾਨ ਬਲਵੀਰ ਚੰਦ ਕਾਰੀ, ਕੈਸ਼ੀਅਰ ਤੇ ਸਕੱਤਰ ਮਾ. ਕੁੰਦਨ ਲਾਲ ਫਰੀਦਪੁਰ, ਹਰੀ ਪਾਲ ਨੂਰਮਹਿਲ, ਡਾ. ਕੁਲਵਿੰਦਰ ਰਾਜ ਬਾਲੀ ਹੁਸ਼ਿਆਰਪੁਰ, ਹਰਬਿਲਾਸ, ਨਛੱਤਰ ਸਿੰਘ ਅਬਾਦਪੁਰਾ, ਠੇਕੇਦਾਰ ਹੰਸਰਾਜ ਸੰਤੋਖਪੁਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ਵਾਲਾ ਵਿਖੇ ਮਨਾਇਆ ਮਾਂ ਦਿਵਸ ਅਗਲੀ ਖ਼ਬਰ ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਦਾ 182ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Ad Position 24