ਨਿਊ ਹਾਲੈਂਡ ਦਾ 3630 ਫੋਰ ਬਾਈ ਫੋਰ ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣਿਆ-ਥਿੰਦ ਮਸ਼ੀਨਰੀ ਸਟੋਰ
ਪਿੰਡ ਅਮਰਕੋਟ ਦੇ ਕਿਸਾਨ ਸੁਖਦੇਵ ਸਿੰਘ ਨੂੰ ਕੀਤੀਆਂ ਟਰੈਕਟਰ ਦੀਆਂ ਚਾਬੀਆਂ ਭੇਟ
ਸੁਲਤਾਨਪੁਰ ਲੋਧੀ, 22 ਸਤੰਬਰ (ਥਿੰਦ)-ਭਾਰਤ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਣ ਕੰਪਨੀ ਨਿਊ ਹਾਲੈਂਡ ਵਲੋਂ ਲਾਂਚ ਕੀਤਾ ਗਿਆ 3630 ਫੋਰ ਬਾਈ ਫੋਰ ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ | ਆਪਣੀਆਂ ਖ਼ੂਬੀਆਂ ਸਦਕਾ ਇਹ ਮਾਡਲ ਕਿਸਾਨਾਂ ਦੇ ਖੇਤਾਂ ਦਾ ਸ਼ਿੰਗਾਰ ਬਣ ਗਿਆ ਹੈ | ਇਸ ਸਬੰਧੀ ਨਿਊ ਹਾਲੈਂਡ ਦੇ ਕਪੂਰਥਲਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐਮ. ਡੀ.
ਸੁਲਤਾਨਪੁਰ ਲੋਧੀ, 22 ਸਤੰਬਰ (ਥਿੰਦ)-ਭਾਰਤ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਣ ਕੰਪਨੀ ਨਿਊ ਹਾਲੈਂਡ ਵਲੋਂ ਲਾਂਚ ਕੀਤਾ ਗਿਆ 3630 ਫੋਰ ਬਾਈ ਫੋਰ ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ | ਆਪਣੀਆਂ ਖ਼ੂਬੀਆਂ ਸਦਕਾ ਇਹ ਮਾਡਲ ਕਿਸਾਨਾਂ ਦੇ ਖੇਤਾਂ ਦਾ ਸ਼ਿੰਗਾਰ ਬਣ ਗਿਆ ਹੈ | ਇਸ ਸਬੰਧੀ ਨਿਊ ਹਾਲੈਂਡ ਦੇ ਕਪੂਰਥਲਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐਮ.ਡੀ. ਰਣਜੀਤ ਸਿੰਘ ਥਿੰਦ, ਜੋਗਾ ਸਿੰਘ ਥਿੰਦ ਅਤੇ ਅਰਸ਼ਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਨਿਊ ਹਾਲੈਂਡ 3630 ਫੋਰ ਬਾਈ ਫੋਰ ਸਪੈਸ਼ਲ ਐਡੀਸ਼ਨ ਮਾਡਲ ਨੇ ਆਪਣੀਆਂ ਦਮਦਾਰ ਖ਼ੂਬੀਆਂ ਸਦਕਾ ਆਪਣੀ ਸ਼੍ਰੇਣੀ ਦੇ ਸਾਰੇ ਟਰੈਕਟਰ ਮਾਡਲਾਂ ਨੂੰ ਪਛਾੜ ਦਿੱਤਾ ਹੈ | ਉਨ੍ਹਾਂ ਦੱਸਿਆ ਤਿੰਨ ਸਿਲੰਡਰਾਂ ਵਾਲੇ ਦਮਦਾਰ ਟਰੈਕਟਰ ਦਾ ਇੰਜਨ 2991 ਸੀ ਸੀ ਦਾ ਹੈ ਜੋ ਭਾਰੀ ਤੋਂ ਭਾਰੀ ਕੰਮ ਨੂੰ ਵੀ ਆਸਾਨੀ ਨਾਲ ਕਰਨ ਦੀ ਸਮਰੱਥਾ ਰੱਖਦਾ ਹੈ | 2200 ਕਿੱਲੋਗਰਾਮ ਤੋਂ ਵੱਧ ਭਾਰ ਚੁੱਕਣ ਵਿਚ ਸਮਰੱਥ ਲਿਫ਼ਟ ਡਬਲ ਡਿਸਟ੍ਰੀਬਿਊਟਰ ਨਾਲ ਲੈਸ ਹੈ | ਇਸ ਦਾ ਹੈਵੀ ਡਿਊਟੀ ਕਲੱਚ ਸਾਲਾਂ ਬੱਧੀ ਚੱਲਦਾ ਹੈ | ਇਸ ਮੌਕੇ ਪਿੰਡ ਅਮਰਕੋਟ ਦੇ ਕਿਸਾਨ ਸੁਖਦੇਵ ਸਿੰਘ ਅਤੇ ਗੁਰਪਿੰਦਰ ਸਿੰਘ ਨੂੰ 3630 ਫੋਰ ਬਾਈ ਫੋਰ ਮਾਡਲ ਦੀਆਂ ਚਾਬੀਆਂ ਐਮ. ਡੀ. ਰਣਜੀਤ ਸਿੰਘ ਥਿੰਦ ਅਤੇ ਅਰਸ਼ਪ੍ਰੀਤ ਸਿੰਘ ਥਿੰਦ ਵਲੋਂ ਭੇਟ ਕੀਤੀਆਂ ਗਈਆਂ |ਇਸ ਮੌਕੇ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਨਿਊ ਹਾਲੈਂਡ ਟਰੈਕਟਰਾਂ ਤੇ ਕਿਸਾਨ ਵੱਡਾ ਭਰੋਸਾ ਕਰ ਰਹੇ ਹਨ | ਕਿਉਂਕਿ ਇਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਬਾਕੀ ਟਰੈਕਟਰਾਂ ਨਾਲੋਂ ਬਹੁਤ ਜ਼ਿਆਦਾ ਹੈ | ਇਸ ਮੌਕੇ ਕੁਲਬੀਰ ਸਿੰਘ ਵਲਣੀ, ਗੁਰਜੰਟ ਸਿੰਘ ਸੰਧੂ, ਰਸ਼ਪਾਲ ਸਿੰਘ ਸੰਧੂ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |