ਡਡਵਿੰਡੀ, 12 ਮਈ (ਦਿਲਬਾਗ ਸਿੰਘ ਝੰਡ)-ਪੀ.ਆਰ.ਟੀ.ਸੀ. ਕਪੂਰਥਲਾ ਡੀਪੂ ਦੇ ਬੱਸ ਕੰਡਕਟਰ ਬੋਹੜ ਸਿੰਘ ਨੂੰ ਬੱਸ ਵਿਚ ਪਿਸਤੌਲ ਦਿਖਾ ਕੇ ਮਾਰ ਦੇਣ ਦੀਆਂ ਧਮਕੀਆਂ ਦੇਣ ਤੇ ਸਵਾਰੀਆਂ ਨਾਲ ਭਰੀ ਹੋਈ ਬੱਸ ਵਿਚ ਗਾਲੀ ਗਲੋਚ ਕਰਨ ਵਾਲੇ ਪੁਲਸ ਵਿਭਾਗ ਦੇ ਏ.ਐੱਸ.ਆਈ. ਬਲਬੀਰ ਸਿੰਘ ਨੂੰ ਐੱਸ.ਐੱਸ.ਪੀ. ਕਪੂਰਥਲਾ ਦੇ ਆਦੇਸ਼ ਅਨੁਸਾਰ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਏ.ਐੱਸ.ਪੀ. ਧਰੇਂਦਰ ਵਰਮਾ ਨੇ ਮੁਅੱਤਲ ਕਰ ਦਿੱਤਾ ਹੈ ਤੇ ਏ.ਐੱਸ.ਆਈ. ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੇ ਵਿਭਾਗੀ ਪੜਤਾਲ ਕਰਨ ਦਾ ਵੀ ਆਦੇਸ਼ ਦਿੱਤਾ ਹੈ | ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਏ.ਐੱਸ.ਆਈ. ਵੱਲੋਂ ਸਵਾਰੀਆਂ ਨਾਲ