ਫਗਵਾੜਾ, 12 ਮਈ (ਹਰਜੋਤ ਸਿੰਘ ਚਾਨਾ)-ਰਾਮਗੜ੍ਹੀਆਂ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐਂਡ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਲਈ ਮਾਡਲਿੰਗ ਦਾ ਆਯੋਜਨ ਕੀਤਾ ਗਿਆ ਜਿਸ 'ਚ ਵਿਦਿਆਰਥੀਆਂ ਲਈ ਸਮਾਜਿਕ ਵਿਸ਼ਿਆਂ 'ਤੇ ਸੁਆਲ ਜੁਆਬ ਦਾ ਸੈਸ਼ਨ ਵੀ ਰੱਖਿਆ ਗਿਆ | ਜਿਸ 'ਚ ਮਿਸ ਚਾਰਮਿੰਗ, ਮਿਸ ਐਲੀਗੈਂਟ, ਬਿਊਟੀਫੁੱਲ ਸਮਾਈਲ, ਮੋਸਟ ਕਾਨਫ਼ੀਡੈਂਟ ਤੇ ਬੈੱਸਟ ਡਰੈਸਡ ਦੇ ਐਵਾਰਡ ਕ੍ਰਮਵਾਰ ਮਨੀਸ਼ਾ, ਹਰਲੀਨ, ਮੁਸਕਾਨ, ਮਨੀਸ਼ਾ ਤੇ ਰਮਨਪ੍ਰੀਤ ਕੌਰ ਨੂੰ ਦਿੱਤੇ ਗਏ | ਜੱਜਾ ਦੀ ਭੂਮਿਕਾ ਅਸਿਸਟੈਂਟ ਪ੍ਰੋਫ਼ੈਸਰ ਮੁਕੇਸ਼ ਸ਼ਰਮਾ, ਰਿਤੂ ਦਿਆਲ ਤੇ ਡਾ. ਰਿਚਾ ਕਦ ਨੇ ਨਿਭਾਈ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਗੀਤ ਗ਼ਜ਼ਲ, ਲੋਕ ਗੀਤ ਤੇ ਲੋਕ ਨਾਚ 'ਚ ਹਿੱਸਾ ਲਿਆ | ਸਕੂਲ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ, ਪਿ੍ੰ. ਡਾ. ਸੁਰਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ | ਉਨ੍ਹਾਂ ਸਾਲ ਦੇ ਯਾਦਗਾਰ ਪੱਲਾ ਨੂੰ ਅਧਿਆਪਕਾ ਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਬੀ.ਐਂਡ ਦੌਰਾਨ ਜੋ ਵੀ ਉਨ੍ਹਾਂ ਨੇ ਸਿੱਖਿਆ ਉਸ ਨੰੂ ਆਪਣੇ ਅਧਿਆਪਨ ਕਿਤੇ 'ਚ ਲਾਗੂ ਕਰਨ ਤੇ ਆਪਣੀ ਜ਼ਿੰਦਗੀ 'ਚ ਹੋਣ ਵਾਲੇ ਤਜਰਬਿਆਂ ਨੂੰ ਕਾਲਜ 'ਚ ਆ ਕੇ ਸਾਂਝਾ ਕਰਨ ਤਾਂ ਜੋ ਉਨ੍ਹਾਂ ਦਾ ਕਾਲਜ ਨਾਲ ਰਿਸ਼ਤਾ ਬਣਿਆ ਰਹੇ |