13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਹਨੇਰੀ ਕਾਰਨ ਪ੍ਰਵਾਸੀ ਪਰਿਵਾਰ ਦਾ ਨੁਕਸਾਨ, ਇਕ ਔਰਤ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 13-05-2026
ਨਡਾਲਾ, 12 ਮਈ (ਰਘਬਿੰਦਰ ਸਿੰਘ)-ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਇਕ ਪ੍ਰਵਾਸੀ ਪਰਿਵਾਰ ਨੂੰ ਨੁਕਸਾਨ ਝੱਲਣਾ ਪਿਆ | ਜਾਣਕਾਰੀ ਅਨੁਸਾਰ ਪ੍ਰਵਾਸੀ ਔਰਤ ਪੁਸ਼ਪਾ ਦੇਵੀ ਜੋ ਕਿ ਨੰਬਰਦਾਰ ਦਲਜਿੰਦਰ ਸਿੰਘ ਦੇ ਮਕਾਨ ਵਿਚ ਕਿਰਾਏ 'ਤੇ ਰਹਿ ਰਹੀ ਹੈ, ਹਨੇਰੀ ਦੌਰਾਨ ਜ਼ਖਮੀ ਹੋ ਗਈ | ਪੁਸ਼ਪਾ ਦੇਵੀ ਨੇ ਦੱਸਿਆ ਕਿ ਰਾਤ ਸਮੇਂ ਉਹ ਆਪਣੇ ਪਰਿਵਾਰ ਨਾਲ ਕਮਰੇ ਵਿਚ ਸੁੱਤੀ ਹੋਈ ਸੀ ਕਿ ਅਚਾਨਕ ਤੇਜ਼ ਹਨੇਰੀ ਆ ਗਈ | ਹਨੇਰੀ ਦੇ ਚੱਲਦੇ ਮਕਾਨ ਦੀ ਛੱਤ ਉੱਪਰ ਪਈ ਸ਼ੈੱਡ ਉੱਡ ਕੇ ਗਲੀ ਅਤੇ ਕਮਰਿਆਂ ਵਿਚ ਆ ਡਿੱਗੀ | ਇਸ ਦੌਰਾਨ ਉਸ ਦੇ ਸਿਰ 'ਤੇ ਸੱਟ ਲੱਗ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਈ |ਉਨ੍ਹਾਂ ਦੱਸਿਆ ਕਿ ਸਵੇਰੇ ਮਕਾਨ ਮਾਲਕ ਵੱਲੋਂ ਉਸ ਦੀ ਮਲ੍ਹਮ-ਪੱਟੀ ਕਰਵਾਈ ਗਈ | ਇਸ ਘਟਨਾ ਕਾਰਨ ਪਰਿਵਾਰ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੈਂਡਿੰਗ ਚਲਾਨ ਨਿਰਧਾਰਿਤ ਸਮੇਂ ਅੰਦਰ ਭੁਗਤਾਨ ਕਰਨ ਵਾਹਨ ਮਾਲਕ-ਹਰਕਰਮ ਰੰਧਾਵਾ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਚਾਚੋਕੀ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24