18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭੁਲੱਥ ਵਿਖੇ ਟਰੈਫ਼ਿਕ ਕਰਮਚਾਰੀਆਂ ਵੱਲੋਂ ਕੀਤੀ ਗਈ ਸਕੂਲੀ ਬੱਸਾਂ ਦੀ ਜਾਂਚ

Ad Position 21
No active advertisement
ਅਜੀਤ ਡੈਸਕ 19-05-2026
ਭੁਲੱਥ, 18 ਮਈ (ਮਨਜੀਤ ਸਿੰਘ ਰਤਨ)-ਮਾਨਯੋਗ ਸੀਨੀਅਰ ਪੁਲਿਸ ਕਪਤਾਨ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟ੍ਰੈਫਿਕ ਪੁਲਿਸ ਭੁਲੱਥ ਦੇ ਏ.ਐਸ.ਆਈ ਸੁਖਵਿੰਦਰ ਸਿੰਘ ਅਤੇ ਏ.ਐਸ.ਆਈ. ਗੁਰਦੀਪ ਸਿੰਘ ਵੱਲੋਂ ਅਲਪਾਈਨ ਸਕੂਲ ਭੁਲੱਥ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਤੇ ਉਹਨਾਂ ਵੱਲੋਂ ਬੱਸਾਂ ਦੇ ਪੇਪਰ ਚੈੱਕ ਕੀਤੇ ਗਏ ਅਤੇ ਨਾਲ ਹੀ ਬੱਸਾਂ ਵਿਚ ਅੱਗ ਬੁਝਾਊ ਜੰਤਰ, ਕੈਮਰੇ, ਫ਼ਸਟ ਏਡ ਕਿੱਟਾਂ ਅਤੇ ਨਾਲ ਹੀ ਬੱਸਾਂ ਦੇ ਹਲਾਤ ਵੀ ਚੈੱਕ ਕੀਤੇ ਗਏ | ਉਹਨਾਂ ਵੱਲੋਂ ਬੱਸਾਂ ਦੇ ਡਰਾਈਵਰਾਂ ਨੂੰ ਇਕੱਠੇ ਕਰਕੇ ਟਰੈਫ਼ਿਕ ਨਿਯਮਾਂ ਤੋਂ ਵੀ ਬਰੀਕੀ ਨਾਲ ਸਮਝਾਇਆ ਗਿਆ | ਉਹਨਾਂ ਨੇ ਬੱਸਾਂ ਦੇ ਪੇਪਰ ਪੂਰੇ ਰੱਖਣ ਦੀ ਹਦਾਇਤ ਕੀਤੀ ਅਤੇ ਡਰਾਈਵਰਾ ਨੂੰ ਇਹ ਵੀ ਸਮਝਾਇਆ ਕਿ ਬੱਸਾਂ ਵਿਚ ਛੋਟੇ ਬੱਚਿਆ ਦੇ ਸਫ਼ਰ ਕਰਨ ਕਰਕੇ ਬੱਸ ਟ੍ਰੈਫਿਕ ਨਿਯਮਾਂ ਅਨੁਸਾਰ ਚਲਾਈ ਜਾਵੇ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਏਕ ਨੂਰ ਸੁਸਾਇਟੀ ਨਡਾਲਾ ਨੇ ਪਿੰਡ ਤਲਵਾੜਾ ਤੇ ਦਮੂਲੀਆਂ ਵਿਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ 8ਵੇਂ ਦਿਨ ਵੀ ਜਾਰੀ ਰਹੀ
Ad Position 24