ਤਲਵੰਡੀ ਚੌਧਰੀਆਂ, 20 ਮਈ (ਪਰਸਨ ਲਾਲ ਭੋਲਾ)-ਗੁਰਦੁਆਰਾ ਬਾਬਾ ਬੀਰ ਸਿੰਘ ਜੀ ਬੂਲਪੁਰ ਵਿਖੇ ਬਾਬਾ ਬੀਰ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਕਪੂਰਥਲਾ ਦੁਆਰਾ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਦੌਰਾਨ ਵੱਡੀ ਗਿਣਤੀ ਵਿਚ ਖ਼ੂਨਦਾਨੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਤੇ ਸੋਸਾਇਟੀ ਮੈਂਬਰਾਂ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ | ਇਹ ਕੈਂਪ ਜੋ ਸਿਵਲ ਹਸਪਤਾਲ ਕਪੂਰਥਲਾ ਦੇ ਸਾਂਝੇ ਸਹਿਯੋਗ ਨਾਲ ਬਾਬਾ ਬੀਰ ਸਿੰਘ ਸੁਸਾਇਟੀ ਬੂਲਪੁਰ ਦੁਆਰਾ ਲਗਾਇਆ ਗਿਆ | ਇਸ ਵਿੱਚ ਕੁੱਲ 28 ਯੂਨਿਟ ਖ਼ੂਨਦਾਨੀਆਂ ਵੱਲੋਂ ਦਾਨ ਕੀਤਾ ਗਿਆ | ਇਸ ਦੌਰਾਨ ਜਿੱਥੇ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਉੱਥੇ ਹੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਨੇ ਖ਼ੂਨਦਾਨੀਆਂ ਨੂੰ ਬਲਵਿੰਦਰ ਸਿੰਘ, ਮਨਦੀਪ ਸਿੰਘ ਥਿੰਦ, ਸੋਨੂੰ ਜੈਨਪੁਰ, ਜੋਗਿੰਦਰ ਸਿੰਘ, ਸੁਖਨਿੰਦਰ ਸਿੰਘ ਮੋਮੀ, ਸਰਬਜੀਤ ਸਿੰਘ ਆੜ੍ਹਤੀਆ, ਨਿਰਮਲ ਸਿੰਘ ਨੰਡਾ, ਦੀ ਹਾਜ਼ਰੀ ਵਿੱਚ ਸੁਸਾਇਟੀ ਵੱਲੋਂ ਪ੍ਰਸ਼ੰਸਾ ਪੱਤਰ ਤੇ ਮੈਡਲ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਨੇ ਕਿਹਾ ਕਿ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੋਸਾਇਟੀ ਵੱਲੋਂ ਲਗਾਤਾਰ ਜ਼ਰੂਰਤਮੰਦ ਮਰੀਜ਼ਾਂ ਲਈ ਖ਼ੂਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਸੋਸਾਇਟੀ ਦੁਆਰਾ ਸਮੇਂ ਸਮੇਂ ਤੇ ਵੱਖ-ਵੱਖ ਥਾਵਾਂ ਤੇ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਸਮੇਂ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਖ਼ੂਨ ਦੀ ਜ਼ਰੂਰਤ ਪੈਂਦੀ ਹੈ ਤੇ ਇਸ ਦੇ ਨਾਲ ਹੀ ਕਈ ਹੋਰ ਕੇਸਾਂ ਵਿੱਚ ਵੀ ਖ਼ੂਨ ਦੀ ਜ਼ਰੂਰਤ ਹਮੇਸ਼ਾ ਮਰੀਜ਼ਾਂ ਨੂੰ ਰਹਿੰਦੀ ਹੈ | ਇਸ ਮੌਕੇ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ | ਜਿਸ ਲਈ ਹਰ ਇੱਕ ਨੂੰ ਆਪਣਾ ਖ਼ੂਨ ਦਾਨ ਕਰਕੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਹੈ | ਇਸ ਕੈਂਪ ਨੂੰ ਸਫਲ ਬਣਾਉਣ ਲਈ ਜਸਵੰਤ ਸਿੰਘ ਪਾਜੀਆਂ, ਜੋਗਿੰਦਰ ਸਿੰਘ, ਸੁਖਨਿੰਦਰ ਸਿੰਘ, ਨਿਰਮਲ ਸਿੰਘ ਜੇ.ਈ., ਹਰਪ੍ਰੀਤ ਸਿੰਘ ਹੈਪੀ, ਦਲਜੀਤ ਸਿੰਘ ਚੰਦੀ, ਮਨਦੀਪ ਸਿੰਘ ਮਿੰਟੂ,ਅਮਰਿੰਦਰ ਸਿੰਘ ਟੋਨਾ, ਬਿੰਦਾ ਸੈਦਪੁਰ, ਬਾਬਾ ਸੋਢੀ ਨੇ ਅਹਿਮ ਯੋਗਦਾਨ ਪਾਇਆ |