ਸੁਲਤਾਨਪੁਰ ਲੋਧੀ, 23 ਮਈ (ਨਰੇਸ਼ ਹੈਪੀ)-ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜੇਸ਼ ਕੁਮਾਰ ਰਾਜੂ ਦੇ ਹੱਕ ਵਿਚ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਔਖੇ ਹਨ ਅਤੇ ਮੁੜ ਤੋਂ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ | ਉਨ੍ਹਾਂ ਮੁਹੱਲਾ ਦਰਜੀਆਂ, ਮੁਹੱਲਾ ਪੁਰੀਆਂ, ਮੁਹੱਲਾ ਜੈਨੀਆਂ, ਮੁਹੱਲਾ ਭਾਰਾ ਮਲ ਮੰਦਿਰ ਰੋਡ, ਵੱਡਾ ਵੇਹੜਾ, ਚੌਕ ਚੇਲਿਆਂ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਅਤੇ ਵੋਟਰਾਂ ਨੂੰ ਰਾਜੇਸ਼ ਕੁਮਾਰ ਰਾਜੂ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਯੂਥ ਆਗੂ ਮੋਨੂੰ ਭੰਡਾਰੀ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜਗਪਾਲ ਸਿੰਘ ਚੀਮਾ, ਜਸਕਰਨ ਸਿੰਘ ਚੀਮਾ, ਜੋਗੀ ਮੜੀਆ, ਮਹੰਤ ਰੂਪ ਚੰਦ ਅਰੋੜਾ, ਰਾਮ ਸਰੂਪ ਅਰੋੜਾ, ਜਸਵੰਤ ਰਾਏ ਅਰੋੜਾ, ਸੁਭਾਸ਼ ਠੁਕਰਾਲ, ਅਵਿਨਾਸ਼ ਠੁਕਰਾਲ, ਨਰੇਸ਼ ਅਰੋੜਾ, ਬਿੱਟੂ ਅਰੋੜਾ, ਰਜਿੰਦਰ ਅਰੋੜਾ, ਵਿਸ਼ਾਲ ਅਰੋੜਾ, ਵਿਵੇਕ ਧੀਰ, ਦੀਪਕ ਕੰਡਾ, ਅਮਰ ਕੰਡਾ ਭੋਲਾ ਧੀਰ, ਅੰਕਿਤ ਮਰਵਾਹਾ, ਰੋਹਿਤ ਸੂਦ, ਮੀਨਾਜ ਸੂਦ, ਰਜੇਸ਼ ਸੂਦ, ਲਕਸ਼ੇ ਪੁਰੀ, ਕਪਿਲ ਕੰਡਾ, ਕਾਵਿਆ, ਸੁਭਾਸ਼ ਕਲਿਆਣ, ਅਰੁਣ, ਵਰੁਣ, ਆਰੀਅਨ ਆਦਿ ਵੀ ਹਾਜ਼ਰ ਸਨ |