ਸੁਲਤਾਨਪੁਰ ਲੋਧੀ, 25 ਮਈ (ਥਿੰਦ, ਨਰੇਸ਼ ਹੈਪੀ)-ਹਲਕਾ ਸੁਲਤਾਨਪੁਰ ਲੋਧੀ ਅੰਦਰ ਬੱਚਿਆਂ ਨੂੰ ਭਵਿੱਖਮੁਖੀ ਸਿੱਖਿਆ ਮੁਹੱਈਆ ਕਰਵਾ ਰਹੀ ਪ੍ਰਸਿੱਧ ਸੰਸਥਾ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੀ ਇਨਵੈਸਟੀਚਰ ਸੈਰਮਨੀ ਪਿ੍ੰਸੀਪਲ ਮੋਨਾ ਘਈ ਦੀ ਅਗਵਾਈ ਵਿਚ ਹੇਠ ਕਰਵਾਈ ਗਈ | ਜਿਸ ਦੀ ਸ਼ੁਰੂਆਤ ਜੋਤੀ ਲਾਇਟਿੰਗ ਕਰਕੇ ਕੀਤੀ ਗਈ | ਇਸ ਮੌਕੇ ਨਵੇਂ ਸੈਸ਼ਨ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਅਹੁਦਿਆਂ ਤੇ ਜ਼ਿੰਮੇਵਾਰੀਆਂ ਲਈ ਬੇਜਿਸ ਦਿੱਤੇ ਗਏ ਜਿਨ੍ਹਾਂ ਵਿਚ ਹੈੱਡ ਬੁਆਏ ਅਰਮਾਨ ਸਿੰਘ, ਹੈੱਡ ਗਰਲ ਕਨਿਸ਼ਕਾ ਸ਼ਰਮਾ, ਵਾਈਸ ਹੈੱਡ ਬੁਆਏ ਗੁਰਸ਼ਰਨ ਸਿੰਘ, ਵਾਈਸ ਹੈੱਡ ਗਰਲ ਹਰਨੂਰ ਕੌਰ, ਸਪੋਰਟਸ ਕੈਪਟਨ ਬੁਆਏ ਸੁਖਰਾਜ ਸਿੰਘ ਤੇ ਸਪੋਰਟਸ ਕੈਪਟਨ ਗਰਲ ਜਸਰੀਤ ਕੌਰ, ਡਸਿਪਲਿਨ ਕੈਪਟਨ ਬੁਆਏ ਹਰਮਨਪ੍ਰੀਤ ਸਿੰਘ ਤੇ ਡਸਿਪਲਿਨ ਕੈਪਟਨ ਗਰਲ ਕੋਮਲਪ੍ਰੀਤ ਕੌਰ, ਸਭਿਆਚਾਰਕ ਐਕਟਿਵੀਟੀ ਹੈੱਡ ਸਮਰੀਨ ਕੌਰ ਅਤੇ ਸਾਹਿਲਪ੍ਰੀਤ ਸਿੰਘ ਇਹਨਾਂ ਤੋਂ ਇਲਾਵਾ ਵਿਦਿਆਰਥੀ ਸਭਾ ਦੇ ਹੈੱਡ ਮੰਨਤਪ੍ਰੀਤ ਕੌਰ ਅਤੇ ਜਸਕਰਨ ਸਿੰਘ ਭੁੱਲਰ, ਵੀਨਸ ਹਾਊਸ ਕੈਪਟਨ ਨਵਦੀਪ ਸਿੰਘ , ਵਾਈਸ ਕੈਪਟਨ ਗੁਰਬਾਜ਼ ਸਿੰਘ, ਅਰਥ ਹਾਊਸ ਦੇ ਕੈਪਟਨ ਹਰਲੀਨ ਕੌਰ , ਵਾਈਸ ਕੈਪਟਨ ਅਮਨਪ੍ਰੀਤ ਕੌਰ, ਮਰਕਰੀ ਹਾਊਸ ਕੈਪਟਨ ਪਿ੍ਮਲਦੀਪ ਕੌਰ, ਵਾਈਸ ਕੈਪਟਨ ਗੁਰਲੀਨ ਕੌਰ , ਨੈਪਚੂਨ ਹਾਊਸ ਕੈਪਟਨ ਅਗਮਦੀਪ ਕੌਰ, ਵਾਈਸ ਕੈਪਟਨ ਹਰਮਨਦੀਪ ਕੌਰ ਨੂੰ ਬੈਜਿਸ ਦੇ ਕੇ ਸਨਮਾਨਿਤ ਕੀਤਾ ਗਿਆ | ਬੇਜਿਸ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਵਿਚ ਅਨੁਸ਼ਾਸਨ ਅਧੀਨ ਰਹਿਣ ਅਤੇ ਆਪਣੇ ਵਿਦਿਆਰਥੀ ਸਾਥੀਆਂ ਨੂੰ ਵੀ ਅਨੁਸ਼ਾਸਨ ਵਿਚ ਰੱਖਣ ਦਾ ਵਾਅਦਾ ਕੀਤਾ | ਇਸੇ ਦੌਰਾਨ ਕੋਆਰਡੀਨੇਟਰਸ ਮਿਸਟਰ ਅਵਤਾਰ ਸਿੰਘ (10ਵੀਂ ਤੋਂ 12ਵੀਂ ), ਮੈਡਮ ਸ਼ਵੇਤਾ (8ਵੀਂ ਤੇ 9ਵੀਂ ) ਤੇ ਬਲਜਿੰਦਰ ਕੌਰ (6ਵੀਂ ਤੇ 7ਵੀਂ ), ਅਕੈਡਮਿਕ ਹੈੱਡ ਸਿਮਰਜੀਤ ਕੌਰ, ਸਟਾਫ਼ ਸੈਕਟਰੀ ਪ੍ਰੀਤਪਾਲ ਕੌਰ, ਡਿਸਪਲਿਨ ਇੰਚਾਰਜ ਅਮਨਪ੍ਰੀਤ ਕੌਰ ਤੇ ਅਮਰਦੀਪ ਕੁਮਾਰ, ਪਿ੍ੰਸੀਪਲ ਪਰਸਨਲ ਅਸਿਸਟੈਂਟ ਰੀਨਾ ਹਾਂਡਾ, ਪਬਲਿਕ ਕਾਉਂਸਲਰ ਰਾਜਵਿੰਦਰ ਕੌਰ, ਐਕਟੀਵੀਟੀ ਕੋਆਰਡੀਨੇਟਰ ਸ਼ਾਇਨਜੋਤ ਕੌਰ ਤੇ ਸਲੋਨੀ ਅਰੋੜਾ, ਇਗਜ਼ਾਮੀਨਰ ਇੰਚਾਰਜ ਸੋਨੀਆ ਟੰਡਨ ਤੇ ਰਾਜਵਿੰਦਰ ਕੌਰ, ਓਲੈਂਪੀਆਡ ਇੰਚਾਰਜ ਸੋਨੀਆ ਅਰੋੜਾ, ਬਿਲਡਿੰਗ ਮੈਂਟੇਨਸ ਜਸਪਾਲ ਸਿੰਘ, ਸੋਸ਼ਲ ਮੀਡੀਆ ਇੰਚਾਰਜ ਮਿਸ. ਜੋਤੀ , ਰਿਲੀਜ਼ਿਅਸ ਐਕਟੀਵੀਟੀ ਇੰਚਾਰਜ ਰਮਨਦੀਪ ਸਿੰਘ ਅਤੇ ਵੀਨਸ ਹਾਊਸ ਦੇ ਇੰਚਾਰਜ ਬਲਜਿੰਦਰ ਕੌਰ ਅਰਥ ਹਾਊਸ ਦੇ ਨਿਮਰਤ ਕੌਰ, ਮਰਕਰੀ ਹਾਊਸ ਦੇ ਦਵਿੰਦਰਜੀਤ ਕੌਰ, ਨੈਪਚੂਨ ਹਾਊਸ ਦੇ ਇੰਚਾਰਜ ਰੇਖਾ ਨੂੰ ਬੈਜਿਸ ਦੇ ਕੇ ਸਨਮਾਨਿਤ ਕੀਤਾ | ਇਹਨਾਂ ਤੋਂ ਇਲਾਵਾ ਵਾਤਾਵਰਨ ਅਤੇ ਸਕੂਲ ਕੈਂਪਸ ਦੀ ਸੰਭਾਲ ਲਈ ਵਿਸ਼ੇਸ਼ ਈਕੋ ਕਲੱਬ ਦਾ ਸੰਗਠਨ ਕੀਤਾ ਗਿਆ ਜਿਸਦੀ ਜ਼ਿੰਮੇਵਾਰੀ ਜਸਕਰਨਪ੍ਰੀਤ ਸਿੰਘ ਤੇ ਉਸਦੀ ਕੋਰ ਟੀਮ ਨੂੰ ਸੌਂਪੀ ਗਈ | ਪਿ੍ੰਸੀਪਲ ਮੋਨਾ ਘਈ ਅਤੇ ਮਧੂ ਸ਼ਰਮਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬੈਜਿਸ ਦੀ ਸਹੀ ਵਰਤੋ ਬਾਰੇ ਦੱਸਿਆ | ਇਸ ਸਮੇਂ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਮਿਲੀ ਜ਼ਿੰਮੇਵਾਰੀ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਕਰਨ ਤੇ ਆਪਣੇ ਨਾਲ-ਨਾਲ 10 ਹੋਰ ਵਿਦਿਆਰਥੀਆਂ ਨੂੰ ਸੁਧਾਰਨ ਅਤੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ, ਪਿ੍ੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ), ਪਿ੍ੰਸੀਪਲ ਗਗਨਦੀਪ ਕੌਰ (ਅਕਾਲ ਅਕੈਡਮੀ ਇੰਟਰਨੈਸ਼ਨਲ), ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਪ੍ਰਗਟ ਸਿੰਘ ਜੱਜ ਅਤੇ ਮੈਨੇਜਮੈਂਟ ਮੈਂਬਰ ਮਨਜੀਤ ਕੌਰ ਜੱਜ ਤੇ ਨਵਜੋਤ ਕੌਰ ਜੱਜ ਵੀ ਸਮੂਹ ਸਟਾਫ਼ ਅਤੇ ਵਿਦਿਆਰਥੀ ਨਾਲ਼ ਮੌਜੂਦ ਸਨ |