ਭੁਲੱਥ, 25 ਮਈ ( ਮੇਹਰ ਚੰਦ ਸਿੱਧੂ)-ਇੱਥੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਖੱਸਣ ਵਿਖੇ ਹਜ਼ਰਤ ਪੀਰ ਬਾਬਾ ਮੁਲਖ ਸ਼ਾਹ ਦੇ ਦਰਬਾਰ 'ਤੇ ਬਾਬਾ ਮੁਲਖ ਸ਼ਾਹ ਵੈੱਲਫੇਅਰ ਸੁਸਾਇਟੀ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀਆਂ, ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੱਤਵਾਂ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਮੇਲੇ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕੀਤੇ ਗਏ ਤੇ ਘਰੇਲੂ ਸਮਾਨ ਵਗੈਰਾ ਵੀ ਦਿੱਤਾ ਗਿਆ | ਮੇਲੇ ਦੌਰਾਨ ਦਰਗਾਹ ਸ਼ਰੀਫ਼ 'ਤੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਬੰਧਕਾਂ ਵੱਲੋਂ ਅਦਾ ਕਰਨ ਉਪਰੰਤ ਖੁੱਲੇ ਪੰਡਾਲ ਵਿਚ ਸੂਫ਼ੀਆਨਾ ਗਾਇਕਾਂ ਵੱਲੋਂ ਸੂਫੀ ਕਲਾਮ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਗਾਇਕ ਹਰਮਨ ਜਰਮਨ, ਪ੍ਰਸਿੱਧ ਗਾਇਕ ਗੁਰਦਿਆਲ ਰੁਮਾਣੇ ਚੱਕੀਆ ਵਾਲਿਆਂ ਵੱਲੋਂ ਹਾਜ਼ਰੀ ਲਗਵਾਈ ਤੇ ਪ੍ਰਸਿੱਧ ਅਲੀ ਕੱਵਾਲ ਤੇ ਮੀਰਾ ਕੱਵਾਲ ਤੇ ਹੋਰ ਕੱਵਾਲਾਂ ਵੱਲੋਂ ਸੂਫੀ ਕਲਾਮ ਪੇਸ਼ ਕਰਕੇ ਸੰਗਤਾਂ ਨੂੰ ਇਸ਼ਕ ਹਕੀਕੀ ਦੇ ਰੰਗ ਵਿਚ ਰੰਗਿਆ | ਮੰਚ ਸੰਚਾਲਕ ਦੀ ਭੂਮਿਕਾ ਇੰਸਪੈਕਟਰ ਜਨਕ ਰਾਜ ਵੱਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਤੋਂ ਇਲਾਵਾ ਮੁੱਖ ਮਹਿਮਾਨ ਪਿ੍ੰਸੀਪਲ ਵੀਰ ਕੌਰ ਭੁਲੱਥ, ਪਿ੍ੰਸੀਪਲ ਪਰਮਜੀਤ ਕੌਰ ਲੁਧਿਆਣਾ ਵੱਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਬੀਬੀ ਰਘਵਿੰਦਰ ਕੌਰ, ਬੀਬੀ ਬਾਵੀ, ਸੰਦੀਪ ਕੌਰ ਨਾਭਾ, ਦੀਪਕਾ ਜੰਜੂਆ, ਅਮਨ ਕੌਰ, ਰਜਨੀ ਮਹੰਤ, ਬੀਬੀ ਜਿੰਦਰ ਕੌਰ, ਬਲਬੀਰ ਕੌਰ ਬਟਾਲਾ, ਮਾਸਟਰ ਮੁਖ਼ਤਿਆਰ ਸਿੰਘ, ਆਸ਼ਾ ਰਾਣੀ ਸਾਬਕਾ ਬਲਾਕ ਸੰਮਤੀ ਮੈਂਬਰ, ਮਨਦੀਪ ਕੌਰ, ਸਵਿਤਾ ਸ਼ਰਮਾ ਆਸਟਰੇਲੀਆ, ਪ੍ਰਧਾਨ ਜਸਬੀਰ ਸਿੰਘ, ਕੈਸ਼ੀਅਰ ਰਜੀਵ ਕੁਮਾਰ, ਲਲਿਤ ਕੁਮਾਰ, ਇੰਦਰਪਾਲ ਕਾਲੀਆ ਉਪ ਪ੍ਰਧਾਨ, ਅਸ਼ਵਨੀ ਕੁਮਾਰ, ਪ੍ਰਕਾਸ਼ ਸਿੰਘ, ਜਗਦੀਪ ਜੰਜੂਆ, ਰਾਮ ਲਾਲ, ਜਤਿੰਦਰ ਸਿੰਘ, ਲਵਦੀਪ ਸਿੰਘ ਫੌਜੀ, ਮਾਵੀ, ਲਵਪ੍ਰੀਤ ਜੰਜੂਆ, ਲਾਡੀ, ਆਕਾਸ਼, ਮਲਕੀਤ ਮੁਨੀਸ਼ ਕੁਮਾਰ, ਸੁਨੀਲ, ਬੱਬੂ, ਅੰਮਿ੍ਤ, ਅਭੀ, ਜੁਗਰਾਜ, ਨਿਰਵੈਰ, ਵੀਰ ਪ੍ਰਤਾਪ ਸਿੰਘ, ਅਰਮਾਨ ਸਿੰਘ ਤੇ ਹੋਰ ਹਾਜ਼ਰ ਸਨ |