ਕਪੂਰਥਲਾ, 26 ਮਈ (ਵਿਸ਼ੇਸ਼ ਪ੍ਰਤੀਨਿਧ)-ਅਦਬੀ ਸ਼ਾਮ ਸਾਹਿਤਕ ਸੰਸਥਾ ਦੀ ਇਕ ਮੀਟਿੰਗ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਵਿਚ ਹੋਈ | ਜਿਸਦੀ ਪ੍ਰਧਾਨਗੀ ਸਰਪ੍ਰਸਤ ਇੰਜ. ਖਜ਼ਾਨ ਸਿੰਘ, ਡਾ. ਹਰਭਜਨ ਸਿੰਘ, ਪ੍ਰਧਾਨ ਪੋ੍ਰਮਿਲਾ ਅਰੋੜਾ ਤੇ ਸ਼ਹਿਬਾਜ ਖ਼ਾਨ ਨੇ ਕੀਤੀ | ਮੀਟਿੰਗ ਦੇ ਆਰੰਭ ਵਿਚ ਸੰਸਥਾ ਦੀ ਜਨਰਲ ਸਕੱਤਰ ਨਰਿੰਦਰ ਨੀਤ ਨੇ ਜਿੱਥੇ ਸਾਹਿਤ, ਪਾਠਕ ਅਤੇ ਪੁਸਤਕਾਂ ਦੀ ਆਪਸੀ ਗੂੜ੍ਹੀ ਸਾਂਝ ਬਾਰੇ ਗੱਲ ਕੀਤੀ ਉੱਥੇ ਉਨ੍ਹਾਂ ਮੀਟਿੰਗ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਸਾਹਿਤ ਪ੍ਰੇਮੀ ਤੇ ਲੇਖਕ ਪੁਸਤਕ ਸਭਿਆਚਾਰ ਨੂੰ ਅੱਗੇ ਤੌਰ ਸਕਦੇ ਹਨ | ਸੰਸਥਾ ਦੀ ਪ੍ਰਧਾਨ ਪ੍ਰੋਮਿਲਾ ਅਰੋੜਾ, ਸਰਪ੍ਰਸਤ ਡਾ. ਹਰਭਜਨ ਸਿੰਘ ਨੇ ਸਾਬਕਾ ਪ੍ਰਧਾਨ ਸ਼ਹਿਬਾਜ ਖ਼ਾਨ ਦੀ ਪਤਨੀ ਤੇ ਸੰਸਥਾ ਦੀ ਪ੍ਰੈੱਸ ਸਕੱਤਰ ਮੁਨੱਜਾ ਇਰਸ਼ਾਦ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਟਰੇਨਿੰਗ ਲਈ ਫਿਨਲੈਂਡ ਭੇਜਣ ਲਈ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ | ਇਸ ਮੌਕੇ ਕਵੀ ਦਰਬਾਰ ਕਰਵਾਇਆ | ਜਿਸ ਵਿਚ ਲਾਡੀ ਲਹੋਰੀ, ਅਮਨ ਗਾਂਧੀ, ਐਸ.ਪੀ. ਸਭਰਵਾਲ, ਅਵਤਾਰ ਸਿੰਘ ਅਸੀਮ, ਮੋਹਣ ਸਿੰਘ ਮੋਤੀ, ਸਵਰਾਜ ਕੌਰ, ਗੁਰਪ੍ਰੀਤ ਕੌਰ ਪਨੇਸਰ, ਸ਼ਹਿਬਾਜਖ਼ਾਨ, ਇੰਜ. ਖਜ਼ਾਨ ਸਿੰਘ, ਡਾ. ਹਰਭਜਨ ਸਿੰਘ, ਨਰਿੰਦਰ ਨੀਤ ਤੇ ਪਿ੍ੰਸੀਪਲ ਪੋ੍ਰਮਿਲਾ ਅਰੋੜਾ ਨੇ ਰਚਨਾਵਾਂ ਪੜ੍ਹੀਆਂ | ਮੀਟਿੰਗ ਵਿਚ ਜਲੰਧਰ ਤੋਂ ਕੁਲਦੀਪ ਕੌਰ ਸਮੇਤ ਕੁੱਝ ਹੋਰ ਸ਼ਾਇਰ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ | ਪਿ੍ੰਸੀਪਲ ਪ੍ਰੋਮਿਲਾ ਅਰੋੜਾ ਨੇ ਮੀਟਿੰਗ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ |