15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਾਂਗਰਸ ਉਮੀਦਵਾਰ ਨੇ ਕੀਤੀ ਵਿਰਸਾ ਵਿਹਾਰ 'ਚ ਬਿਜਲੀ ਬੰਦ ਰਹਿਣ ਦੇ ਮਾਮਲੇ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ

Ad Position 21
No active advertisement
ਅਜੀਤ ਡੈਸਕ 29-05-2026
ਕਪੂਰਥਲਾ, 28 ਮਈ (ਵਿ.ਪ੍ਰ.)-ਨਗਰ ਨਿਗਮ ਦੇ ਵਾਰਡ ਨੰਬਰ 1 ਤੋਂ ਕਾਂਗਰਸ ਦੇ ਉਮੀਦਵਾਰ ਦੀਪਕ ਸਲਵਾਨ ਨੇ ਅੱਜ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਇਕ ਲਿਖਤੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਕਿ ਸਟਰਾਂਗ ਰੂਮ ਵਿਚ ਪਏ ਬੈਲਟ ਬਕਸਿਆਂ ਵਾਲੇ ਖੇਤਰ ਵਿਚ ਲੰਮਾ ਸਮਾਂ ਬਿਜਲੀ ਬੰਦ ਰਹਿਣ ਦੇ ਮਾਮਲੇ ਦੀ ਜਾਂਚ ਦੇ ਨਾਲ ਨਾਲ ਉਨ੍ਹਾਂ ਨੂੰ ਸੀ.ਸੀ.ਟੀ.ਵੀ. ਫੁਟੇਜ ਮੁਹੱਈਆ ਕਰਵਾਈ ਜਾਵੇ | ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਬੀਤੀ ਰਾਤ ਵਿਰਸਾ ਵਿਹਾਰ ਕਪੂਰਥਲਾ ਵਿਚ ਬਣਾਏ ਗਏ ਸਟਰਾਂਗ ਰੂਮ ਜਿੱਥੇ ਬੈਲਟ ਬਕਸੇ ਰੱਖੇ ਹੋਏ ਸਨ, ਉੱਥੇ ਲਗਭਗ 8 ਤੋਂ ਲੈ ਕੇ 10 ਘੰਟੇ ਤੱਕ ਬਿਜਲੀ ਸਪਲਾਈ ਬੰਦ ਰਹੀ | ਉਨ੍ਹਾਂ ਕਿਹਾ ਕਿ ਇੰਨਾ ਲੰਮਾ ਸਮਾਂ ਬਿਜਲੀ ਬੰਦ ਰਹਿਣ ਕਾਰਨ ਸ਼ਹਿਰ ਦੇ ਲੋਕਾਂ ਤੇ ਉਮੀਦਵਾਰਾਂ ਦੇ ਮਨਾਂ ਵਿਚ ਕਈ ਸ਼ੰਕੇ ਪੈਦਾ ਹੋਏ ਹਨ | ਉਨ੍ਹਾਂ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਜਿੰਨੀ ਦੇਰ ਤੱਕ ਬਿਜਲੀ ਬੰਦ ਰਹੀ ਹੈ, ਉਨੀ ਦੇਰ ਦੀ ਪੂਰੀ ਸੀ.ਸੀ.ਟੀ.ਵੀ. ਵੀਡੀਓ ਰਿਕਾਰਡਿੰਗ ਸਾਨੂੰ ਮੁਹੱਈਆ ਕਰਵਾਈ ਜਾਵੇ ਤੇ ਬਿਜਲੀ ਬੰਦ ਰਹਿਣ ਦੇ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕਰਵਾਈ ਜਾਵੇ | ਦੀਪਕ ਸਲਵਾਨ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਬੈਲਟ ਬਕਸਿਆਂ ਜਾਂ ਸਟਰਾਂਗ ਰੂਮ ਨਾਲ ਕਥਿਤ ਤੌਰ 'ਤੇ ਕਿਸੇ ਵੀ ਕਿਸਮ ਦੀ ਛੇੜਛਾੜ ਜਾਂ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਕਥਿਤ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਭੁਲੱਥ ਤੋਂ ਪਿੰਡ ਭਗਵਾਨਪੁਰ ਵਾਲੀ ਸੜਕ ਦਾ ਹੋਇਆ ਨਵੀਨੀਕਰਨ ਅਗਲੀ ਖ਼ਬਰ ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ
Ad Position 24