15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪਿੰਡ ਬਾਗੜੀਆਂ ਵਿਚ ਮੁਸਲਿਮ ਭਾਈਚਾਰੇ ਵਲੋਂ ਸੁਤੰਤਰਤਾ ਦਿਵਸ ਮਨਾਇਆ

ਭੁਲੱਥ, 16 ਅਗਸਤ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਬਾਗੜੀਆਂ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਸੁਤੰਤਰਤਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੌਲਾਨਾ ਮੌਲਵੀ ਮੁਹੰਮਦ ਆਬਸਾਰ ਕਾਸਮੀ ਦੀ ਅਗਵਾਈ ਵਿੱਚ ਬੱਚਿਆਂ ਵੱਲੋਂ ਹੱਥਾਂ ਵਿੱਚ ਤਿਰੰਗੇ ਝੰਡੇ ਫੜ ਕੇ ਰਾਸ਼ਟਰ ਦੀ ਬਿਹਤਰੀ ਲਈ ਰਾਸ਼ਟਰਵਾਦ ਦੇ ਨਾਅਰੇ ਲਗਾਏ ਗਏ || ਮੌਲਵੀ ਮੁਹੰਮਦ ਆਬਸਾਰ ਵਲੋਂ ਸੁਤੰਤਰਤਾ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ, ਤੇ ਇਕੱਤਰ ਹੋਏ ਭਾਈਚਾਰੇ ਨੂੰ ਦੱਸਿਆ ਗਿਆ ਕਿ ਜੰਗੇ ਆਜ਼ਾਦੀ ਅੰਦਰ ਮੁਸਲਿਮ ਭਾਈਚਾਰੇ ਦੇ ਬਹੁਤ ਸਾਰੇ ਸਿਰਲੱਥ ਸੂਰਮਿਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਮਿਰਜ਼ਾ, ਮੁਹੰਮਦ ਸਫਈਆ, ਗਨੀ ਅਲੀ, ਸ਼ਫੀ ਅਲੀ, ਸ਼ਮੂਦੀਨ, ਰਫ਼ੀਕ ਅਲੀ, ਬਸ਼ੀਰ ਅਲੀ, ਸੁਰਾਜ ਅਲੀ ਚੌਹਾਨ, ਸ਼ਬਦੀਨ, ਰਮਜਾਨ ਅਲੀ, ਰੁਬੀਨਾ, ਅਫਸਾਨਾ, ਤੇਗ ਅਲੀ, ਸ਼ੇਰ ਅਲੀ, ਮਸਕੀਨ ਅਲੀ, ਸ਼ੇਰ ਮੁਹੰਮਦ, ਸੁਰਾਜ ਅਲੀ, ਮੁਖ਼ਤਿਆਰ ਅਲੀ ਮਿਰਜ਼ਾ, ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ |

Ad Position 21
No active advertisement
ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਆਜ਼ਾਦੀ ਘੁਲਾਟੀਏ ਪ੍ਰੇਮ ਸਾਗਰ ਨੂੰ  ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ, ਐਸ.ਐਸ.ਪੀ. ਗੌਰਵ ਤੂਰਾ, ਐਸ.ਪੀ. ਗੁਰਪ੍ਰੀਤ ਸਿੰਘ ਤੇ ਹੋਰ | ਤਸਵੀਰ. ਤਿਲਕਰਾਜ 17-08-2026
ਭੁਲੱਥ, 16 ਅਗਸਤ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਬਾਗੜੀਆਂ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਸੁਤੰਤਰਤਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੌਲਾਨਾ ਮੌਲਵੀ ਮੁਹੰਮਦ ਆਬਸਾਰ ਕਾਸਮੀ ਦੀ ਅਗਵਾਈ ਵਿੱਚ ਬੱਚਿਆਂ ਵੱਲੋਂ ਹੱਥਾਂ ਵਿੱਚ ਤਿਰੰਗੇ ਝੰਡੇ ਫੜ ਕੇ ਰਾਸ਼ਟਰ ਦੀ ਬਿਹਤਰੀ ਲਈ ਰਾਸ਼ਟਰਵਾਦ ਦੇ ਨਾਅਰੇ ਲਗਾਏ ਗਏ || ਮੌਲਵੀ ਮੁਹੰਮਦ ਆਬਸਾਰ ਵਲੋਂ ਸੁਤੰਤਰਤਾ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ, ਤੇ ਇਕੱਤਰ ਹੋਏ ਭਾਈਚਾਰੇ ਨੂੰ ਦੱਸਿਆ ਗਿਆ ਕਿ ਜੰਗੇ ਆਜ਼ਾਦੀ ਅੰਦਰ ਮੁਸਲਿਮ ਭਾਈਚਾਰੇ ਦੇ ਬਹੁਤ ਸਾਰੇ ਸਿਰਲੱਥ ਸੂਰਮਿਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਮਿਰਜ਼ਾ, ਮੁਹੰਮਦ ਸਫਈਆ, ਗਨੀ ਅਲੀ, ਸ਼ਫੀ ਅਲੀ, ਸ਼ਮੂਦੀਨ, ਰਫ਼ੀਕ ਅਲੀ, ਬਸ਼ੀਰ ਅਲੀ, ਸੁਰਾਜ ਅਲੀ ਚੌਹਾਨ, ਸ਼ਬਦੀਨ, ਰਮਜਾਨ ਅਲੀ, ਰੁਬੀਨਾ, ਅਫਸਾਨਾ, ਤੇਗ ਅਲੀ, ਸ਼ੇਰ ਅਲੀ, ਮਸਕੀਨ ਅਲੀ, ਸ਼ੇਰ ਮੁਹੰਮਦ, ਸੁਰਾਜ ਅਲੀ, ਮੁਖ਼ਤਿਆਰ ਅਲੀ ਮਿਰਜ਼ਾ, ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦੀਆਂ ਸਮੂਹ ਵਿਦਿਅਕ ਸੰਸਥਾਵਾਂ ’ਚ ਅੱਜ ਹੋਵੇਗੀ ਛੁੱਟੀ ਅਗਲੀ ਖ਼ਬਰ ਅਣਪਛਾਤੇ ਨੌਜਵਾਨ ਦੋ ਨੌਜਵਾਨਾਂ ਦੀ ਕੁੱਟਮਾਰ ਕਰਕੇ ਮੋਟਰਸਾਈਕਲ, ਮੋਬਾਈਲ ਤੇ ਨਕਦੀ ਖੋਹ ਕੇ ਫ਼ਰਾਰ
Ad Position 24