ਭੁਲੱਥ ਹਲਕੇ ਦੀ ਬਿਹਤਰੀ ਲਈ ਮੁਹਤਬਰਾਂ ਦੀ ਅਹਿਮ ਮੀਟਿੰਗ ਭਲਕੇ
ਨਡਾਲਾ, 9 ਨਵੰਬਰ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ 11 ਨਵੰਬਰ ਨੂੰ ਇਲਾਕੇ ਦੇ ਮੋਹਤਬਰਾਂ ਦੀ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮਕਸਦ ਲੰਮੇ ਸਮੇਂ ਤੋਂ ਭੁਲੱਥ ਹਲਕੇ ਦੇ ਲਟਕਦੇ ਆ ਰਹੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਤੇ ਹਲਕੇ ਦੀ ਬਿਹਤਰੀ ਲਈ ਸਾਂਝੀ ਰਣਨੀਤੀ ਉਲੀਕਣਾ ਹੈ।
ਨਡਾਲਾ, 9 ਨਵੰਬਰ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ 11 ਨਵੰਬਰ ਨੂੰ ਇਲਾਕੇ ਦੇ ਮੋਹਤਬਰਾਂ ਦੀ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮਕਸਦ ਲੰਮੇ ਸਮੇਂ ਤੋਂ ਭੁਲੱਥ ਹਲਕੇ ਦੇ ਲਟਕਦੇ ਆ ਰਹੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਤੇ ਹਲਕੇ ਦੀ ਬਿਹਤਰੀ ਲਈ ਸਾਂਝੀ ਰਣਨੀਤੀ ਉਲੀਕਣਾ ਹੈ।ਉਨ੍ਹਾਂ ਕਿਹਾ ਕਿ ਇਹ ਮੀਟਿੰਗ ਇਲਾਕੇ ਦੇ ਮੋਹਤਬਰਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਰੱਖੀ ਗਈ ਹੈ। ਇਸ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ਼ ਭੁਲੱਥ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਵਿਕਾਸ ਨਾਲ ਜੁਡ਼ੇ ਮੁੱਦਿਆਂ ਨੂੰ ਵਿਚਾਰਿਆ ਜਾਵੇਗਾ। ਇਸ ਮੌਕੇ ਦਲਜੀਤ ਸਿੰਘ ਨਡਾਲਾ, ਕੌਂਸਲਰ ਸੰਦੀਪ ਕੁਮਾਰ ਟੋਨੀ, ਸਮਾਜ ਸੇਵੀ ਹੈਪੀ ਜੁਲਕਾ, ਸਰਪੰਚ ਗੁਰਪ੍ਰੀਤ ਸਿੰਘ ਹੈਪੀ ਲਾਲੀਆ, ਸਰਪੰਚ ਹਰਜਿੰਦਰ ਸਿੰਘ ਦੌਲਤਪੁਰ, ਸਰਪੰਚ ਸਰਬਜੀਤ ਸਿੰਘ ਅੱਜੂ ਬਾਮੂਵਾਲ, ਬਲਦੇਵ ਸਿੰਘ ਬਾਜਵਾ, ਪੁਸ਼ਕਰ ਭਾਟੀਆ ਭੁਲੱਥ, ਅਰਸ਼ ਕੁਮਾਰ, ਜਸਵਿੰਦਰ ਸਿੰਘ ਸੰਧੂ ਮਨਸੂਰਵਾਲ, ਜੱਜ ਮਨਸੂਰਵਾਲ, ਰਾਜੂ ਮਕਸੂਦਪੁਰ ਤੇ ਹੋਰ ਪਤਵੰਤੇ ਹਾਜ਼ਰ ਸਨ।