ਸੁਲਤਾਨਪੁਰ ਲੋਧੀ, 1 ਜੂਨ (ਨਰੇਸ਼ ਹੈਪੀ)-ਨਗਰ ਕੌਂਸਲ ਚੋਣਾਂ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ ਦੋ ਵਿਚੋਂ ਜੇਤੂ ਰਹੇ ਸਾਬਕਾ ਕੌਂਸਲਰ ਪਵਨ ਸੇਠੀ ਦੇ ਸਪੁੱਤਰ ਜਤਿੰਦਰ ਸੇਠੀ ਦਾ ਬਾਰ ਐਸੋਸੀਏਸ਼ਨ, ਸੁਲਤਾਨਪੁਰ ਲੋਧੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਨਵੀਂ ਸੋਚ ਨਾਲ ਸਮਾਜ ਅਤੇ ਸ਼ਹਿਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇ ਸਕਣ | ਉਨ੍ਹਾਂ ਕੌਂਸਲਰ ਬਣੇ ਜਤਿੰਦਰ ਸੇਠੀ ਅਤੇ ਸਮੂਹ ਕੌਂਸਲਰਾਂ ਨੂੰ ਵਧਾਈ ਵੀ ਦਿੱਤੀ | ਉਨ੍ਹਾਂ ਇਸ ਮੌਕੇ ਜਤਿੰਦਰ ਸੇਠੀ ਦਾ ਮੂੰਹ ਵੀ ਮਿੱਠਾ ਕਰਵਾਇਆ | ਕੌਂਸਲਰ ਜਤਿੰਦਰ ਸੇਠੀ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਤੇ ਸਮੂਹ ਵਕੀਲ ਸਾਹਿਬਾਨ ਦਾ ਦਿੱਤੇ ਗਏ ਮਾਨ ਸਨਮਾਨ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਤੋਂ ਇਲਾਵਾ ਸੈਕਟਰੀ ਸ਼ੈਲ ਪ੍ਰਭਾਕਰ, ਕੇਹਰ ਸਿੰਘ, ਕੁਲਬੀਰ ਸਿੰਘ, ਸੁੱਚਾ ਸਿੰਘ ਮੋਮੀ, ਰਾਜਕੁਮਾਰ ਅਰੋੜਾ, ਬਲਵਿੰਦਰ ਸਿੰਘ ਮੋਮੀ, ਤਰੁਣ ਕੰਬੋਜ, ਪ੍ਰਗਟ ਸਿੰਘ, ਸਤਬੀਰ ਮਹੀਪਾਲ, ਰਾਜਵਿੰਦਰ ਕੌਰ ਸੰਧਾ, ਸੀਮਾ ਸੇਠੀ, ਅਰਸ਼ਦੀਪ (ਸਮੂਹ ਵਕੀਲ ਸਾਹਿਬਾਨ), ਦਿਲਬਾਗ ਸਿੰਘ ਮੁਨਸ਼ੀ, ਬਿਕਰ ਮੁਨਸ਼ੀ, ਲੱਕੀ ਮੋਠਾਂਵਾਲਾ ਮੁਨਸ਼ੀ, ਅੰਕੁਸ਼ ਮੁਨਸ਼ੀ ਆਦਿ ਵੀ ਹਾਜ਼ਰ ਸਨ |