15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਡਾਲਾ 'ਚ ਮਹਾਂਮਾਈ ਦਾ ਸ਼ੁਕਰਾਨਾ ਜਾਗਰਣ 6 ਜੂਨ ਨੂੰ

Ad Position 21
No active advertisement
ਅਜੀਤ ਡੈਸਕ 02-06-2026
ਨਡਾਲਾ, 1 ਜੂਨ (ਰਘਬਿੰਦਰ ਸਿੰਘ)-ਮਾਤਾ ਚਿੰਤਪੁਰਨੀ ਮੰਦਰ ਵੈੱਲਫੇਅਰ ਕਮੇਟੀ (ਰਜਿ.) ਨਡਾਲਾ ਵਲੋਂ ਇਲਾਕੇ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮੰਦਰ ਉਸਾਰੀ ਦਾ ਕਾਰਜ ਪੂਰਾ ਹੋਣ ਦੀ ਖ਼ੁਸ਼ੀ ਵਿਚ ਮਹਾਮਾਈ ਦਾ ਸ਼ੁਕਰਾਨਾ ਜਾਗਰਣ ਪੰਡਿਤਾਂ ਦੇ ਮੰਦਰ ਨਡਾਲਾ ਵਿਖੇ 6 ਜੂਨ ਦਿਨ ਸ਼ਨੀਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕੇ ਸਮਾਗਮ ਦੀ ਸ਼ੁਰੂਆਤ ਸ਼ਾਮ 7 ਵਜੇ ਜੋਤ ਪ੍ਰਚੰਡ ਕਰਨ ਨਾਲ ਹੋਵੇਗੀ, ਜਦਕਿ ਰਾਤ 8:30 ਵਜੇ ਮਹਾਮਾਈ ਦਾ ਜਾਗਰਣ ਆਰੰਭ ਕੀਤਾ ਜਾਵੇਗਾ | ਇਸ ਮੌਕੇ ਪ੍ਰਸਿੱਧ ਭਜਨ ਮੰਡਲੀਆਂ ਅਤੇ ਮਸ਼ਹੂਰ ਦੇਵੀ-ਭਗਤ,ਗਾਇਕ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਨਗੇ | ਸਮਾਗਮ ਦੌਰਾਨ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਰਾਤ ਭਰ ਭਗਤ ਮਾਤਾ ਰਾਣੀ ਦੇ ਭਜਨਾਂ ਦਾ ਆਨੰਦ ਮਾਣਨਗੇ | ਇਸ ਤੋਂ ਇਲਾਵਾ ਸਵੇਰੇ 5 ਵਜੇ ਮਹਾਮਾਈ ਆਰਤੀ ਹੋਵੇਗੀ ਇਸ ਦੌਰਾਨ ਲੰਗਰ ਅਤੁੱਟ ਵਰਤਾਇਆ ਜਾਵੇਗਾ | ਮਾਤਾ ਚਿੰਤਪੁਰਨੀ ਮੰਦਰ ਵੈੱਲਫੇਅਰ ਕਮੇਟੀ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ਵਿਚ ਪਰਿਵਾਰ ਸਮੇਤ ਸ਼ਾਮਲ ਹੋ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ | ਇਸ ਮੌਕੇ ਮਾਸਟਰ ਹਰਭਜਨ ਲਾਲ, ਗੁਰਦੀਪ ਚੰਦ, ਕਿਸ਼ਨ ਲਾਲ,ਸਤਪਾਲ ਬਾਵਾ, ਜਨਕ ਰਾਜ, ਜਸਵੰਤ ਦੇਵਗਨ, ਰਕੇਸ਼ ਕੁਮਾਰ ਕੇਸ਼ਾ, ਰੋਹਿਤ ਸ਼ਰਮਾ, ਪੰਡਿਤ ਉਮੇਸ਼ ਕੁਮਾਰ, ਰਵੀ ਕੁਮਾਰ, ਗੋਪਾਲ ਦਾਸ, ਕੇਸਰ ਦਾਸ, ਭਗਵਾਨ ਦਾਸ, ਪਰਮਜੀਤ ਪੰਮਾ, ਜਗੀਰ ਸਿੰਘ ਸਟੂਡੀਓ ਵਾਲੇ, ਅਮਿਤ ਕੁਮਾਰ ਬਾਗ਼ਲ, ਦਵਿੰਦਰ ਪਾਲ, ਨਰਿੰਦਰ ਕਾਲਾ, ਪ੍ਰਮੋਦ ਦੇਵਗਨ ਦੇਵਗਨ, ਰਵਿੰਦਰ ਦੇਵਗਨ, ਪੰਮਾ ਲਹੋਰੀਆ, ਅਸ਼ਵਨੀ ਕੁਮਾਰ, ਮਨੀਸ਼ ਲਹੌਰੀਆ, ਸਨੀ ਫਰਾਂਸ, ਦੀਪਕ ਕੁਮਾਰ, ਸੋਨੰੂ ਦੀਵਾਕਰ, ਮੰਨਾ ਅਤੇ ਹੋਰ ਹਾਜ਼ਰ ਸਨ |
1ਕਪੂਰਥਲਾ5
Ad Position 22
No active advertisement
ਪਿਛਲੀ ਖ਼ਬਰ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੇ ਕੈਮਿਸਟਰੀ ਦੀ ਉ ੱਤਰ ਕਾਪੀ ਬਦਲਣ ਦੇ ਲਗਾਏ ਦੋਸ਼ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਨੇ ਕੌਂਸਲਰ ਜਤਿੰਦਰ ਸੇਠੀ ਦਾ ਕੀਤਾ ਵਿਸ਼ੇਸ਼ ਸਨਮਾਨ
Ad Position 24