15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੇ ਕੈਮਿਸਟਰੀ ਦੀ ਉ ੱਤਰ ਕਾਪੀ ਬਦਲਣ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 02-06-2026
ਨਡਾਲਾ, 1 ਜੂਨ (ਰਘਬਿੰਦਰ ਸਿੰਘ)-ਅਕਾਲ ਅਕੈਡਮੀ ਰਾਏਪੁਰਪੀਰ ਬਖ਼ਸ਼ ਦੀ ਬਾਰਵੀਂ (ਸੀ.ਬੀ.ਐਸ.ਈ.) ਜਮਾਤ ਦੀ ਵਿਦਿਆਰਥਣ ਅਕਸ਼ਿਤਾ ਪੁੱਤਰੀ ਰੌਣਕੀ ਰਾਮ ਵਾਸੀ ਡਾਲਾ ਨੇ ਆਪਣੇ ਕੈਮਿਸਟਰੀ ਵਿਸ਼ੇ ਦੀ ਆਨਸਰ ਸ਼ੀਟ ਬਦਲੇ ਜਾਣ ਦਾ ਦੋਸ਼ ਲਗਾਇਆ ਹੈ | ਵਿਦਿਆਰਥਣ ਨੇ ਦੱਸਿਆ ਕਿ ਬਾਰਵੀਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਫਿਜ਼ਿਕਸ, ਕੈਮਿਸਟਰੀ ਅਤੇ ਮੈਥ ਵਿਸ਼ਿਆਂ ਵਿਚ ਉਮੀਦ ਤੋਂ ਘੱਟ ਅੰਕ ਆਉਣ ਕਾਰਨ ਉਸ ਨੂੰ ਸ਼ੱਕ ਹੋਇਆ | ਅਕਸ਼ਿਤਾ ਅਨੁਸਾਰ ਉਸ ਵੱਲੋਂ ਆਨਲਾਈਨ ਉਪਲਬਧ ਕਰਵਾਈਆਂ ਗਈਆਂ ਆਨਸਰ ਸ਼ੀਟਾਂ ਦੀ ਜਾਂਚ ਕੀਤੀ ਗਈ | ਇਸ ਦੌਰਾਨ ਫਿਜ਼ਿਕਸ ਅਤੇ ਮੈਥ ਦੀਆਂ ਆਨਸਰ ਸ਼ੀਟਾਂ ਉਸ ਦੀਆਂ ਹੀ ਪਾਈਆਂ ਗਈਆਂ, ਪਰ ਕੈਮਿਸਟਰੀ ਵਿਸ਼ੇ ਦੀ ਆਨਸਰ ਸ਼ੀਟ ਉਸ ਦੀ ਨਹੀਂ ਸੀ | ਉਸ ਦਾ ਕਹਿਣਾ ਹੈ ਕਿ ਆਨਲਾਈਨ ਪੋਰਟਲ 'ਤੇ ਉਸ ਦੇ ਰੋਲ ਨੰਬਰ ਨਾਲ ਕਿਸੇ ਹੋਰ ਵਿਦਿਆਰਥੀ ਦੀ ਆਨਸਰ ਸ਼ੀਟ ਅਪਲੋਡ ਕੀਤੀ ਗਈ ਹੈ | ਵਿਦਿਆਰਥਣ ਨੇ ਦਾਅਵਾ ਕੀਤਾ ਕਿ ਉਸ ਦਾ ਕੈਮਿਸਟਰੀ ਦਾ ਪੇਪਰ ਬਹੁਤ ਵਧੀਆ ਹੋਇਆ ਸੀ ਅਤੇ ਉਸ ਨੂੰ ਚੰਗੇ ਅੰਕਾਂ ਦੀ ਪੂਰੀ ਉਮੀਦ ਸੀ | ਉਸ ਨੇ ਸੰਬੰਧਿਤ ਸਿੱਖਿਆ ਬੋਰਡ ਅਤੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉਸ ਦੀ ਅਸਲ ਆਨਸਰ ਸ਼ੀਟ ਦੇ ਆਧਾਰ 'ਤੇ ਨਤੀਜਾ ਦੁਬਾਰਾ ਤਿਆਰ ਕੀਤਾ ਜਾਵੇ | ਅਕਸ਼ਿਤਾ ਨੇ ਕਿਹਾ ਕਿ ਜੇਕਰ ਉਸ ਦੀ ਅਸਲ ਆਨਸਰ ਸ਼ੀਟ ਦੀ ਜਾਂਚ ਕੀਤੀ ਜਾਵੇ ਤਾਂ ਉਸ ਨੂੰ ਉਸ ਦੀ ਮਿਹਨਤ ਅਨੁਸਾਰ ਇਨਸਾਫ਼ ਮਿਲ ਸਕਦਾ ਹੈ | ਉਸ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ
Ad Position 22
No active advertisement
ਪਿਛਲੀ ਖ਼ਬਰ 'ਮੇਰੀ ਰਸੋਈ' ਯੋਜਨਾ ਲੋੜਵੰਦ ਪਰਿਵਾਰਾਂ ਲਈ ਵੱਡੀ ਸਹਾਇਤਾ-ਕੁਲਦੀਪ ਪਾਠਕ <br/> ਅਗਲੀ ਖ਼ਬਰ ਨਡਾਲਾ 'ਚ ਮਹਾਂਮਾਈ ਦਾ ਸ਼ੁਕਰਾਨਾ ਜਾਗਰਣ 6 ਜੂਨ ਨੂੰ
Ad Position 24