21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਢਾਡੀ ਭਾਈ ਬਲਵੀਰ ਸਿੰਘ ਪਾਰਸ ਦਾ ਕੀਤਾ ਸਨਮਾਨ <br/>

Ad Position 21
No active advertisement
ਢਾਡੀ ਬਲਵੀਰ ਸਿੰਘ ਪਾਰਸ ਤੇ ਹੋਰਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਹੋਏ ਗੁਰਬਖਸ਼ ਸਿੰਘ ਅਠੌਲੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ | ਤਸਵੀਰ: ਚਾਨਾ <br/> 05-06-2026
ਫਗਵਾੜਾ, 4 ਜੂਨ (ਚਾਨਾ)-ਇੰਟਰਨੈਸ਼ਨਲ ਢਾਡੀ ਗਿਆਨੀ ਪਲਦੀਪ ਸਿੰਘ ਅਠੌਲੀ ਦੇ ਗ੍ਰਹਿ ਵਿਖੇ ਪੁੱਜਣ 'ਤੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਪੰਥਕ ਢਾਡੀ ਭਾਈ ਬਲਵੀਰ ਸਿੰਘ ਪਾਰਸ ਦਾ ਗਿਆਨੀ ਪਲਦੀਪ ਸਿੰਘ ਦੇ ਪਿਤਾ ਗੁਰਬਖਸ਼ ਸਿੰਘ ਅਠੌਲੀ ਤੇ ਪਰਿਵਾਰ ਵਲੋਂ ਨਿੱਘਾ ਸੁਆਗਤ ਕੀਤਾ ਗਿਆ | ਗੁਰਬਖਸ਼ ਸਿੰਘ ਅਠੌਲੀ ਨੇ ਢਾਡੀ ਬਲਵੀਰ ਸਿੰਘ ਪਾਰਸ ਤੇ ਹੋਰਨਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਤਿਕਾਰ ਅਤੇ ਸਨਮਾਨ ਕਰਕੇ ਉਹ ਮਾਣ ਮਹਿਸੂਸ ਕਰਦੇ ਹਨ | ਉਨ੍ਹਾਂ ਕਿਹਾ ਸਿੱਖ ਪੰਥ ਦਾ ਇਤਿਹਾਸ ਮਹਾਨ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ | ਸਿੰਘ ਸੂਰਮਿਆਂ ਦੀਆਂ ਵੀਰ ਗਾਥਾਵਾਂ ਦਾ ਢਾਡੀ ਭਾਈ ਬਲਵੀਰ ਸਿੰਘ ਪਾਰਸ ਦੇ ਜਥੇ ਵਲੋਂ ਬਹੁਤ ਹੀ ਸੁੰਦਰ ਵਰਣਨ ਕੀਤਾ ਜਾਂਦਾ ਹੈ | ਇਸ ਮੌਕੇ ਹਰਦੀਪ ਸਿੰਘ ਘੱਗ, ਮਨਜੀਤ ਕੌਰ, ਸੰਦੀਪ ਕੌਰ, ਅੰਮਿ੍ਤ ਸਿੰਘ, ਮਨਵੀਰ ਸਿੰਘ ਤੇ ਜਪਨੂਰ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਨੇ ਅਕਾਦਮਿਕ ਨਤੀਜਿਆਂ ਤੇ ਪਲੇਸਮੈਂਟ ਵਿਚ ਸ਼ਾਨਦਾਰ ਸਫ਼ਲਤਾ ਕੀਤੀ ਪ੍ਰਾਪਤ <br/> ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ ਵਿਚ ਵਿਦਿਆਰਥਣਾਂ ਲਈ ਆਰੀ ਵਰਕ ਤੇ ਹੇਅਰ ਸਟਾਈਲ ਕੋਰਸ ਦੀ ਸ਼ੁਰੂਆਤ <br/>
Ad Position 24