12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ ਪੰਜਾਬ ਗ੍ਰਾਮੀਣ ਬੈਂਕ ਵਿਚਕਾਰ ਹੋਇਆ ਕਾਰਪੋਰੇਟ ਏਜੰਸੀ ਸਮਝੌਤਾ

Ad Position 21
No active advertisement
ਅਜੀਤ ਡੈਸਕ 06-06-2026
ਕਪੂਰਥਲਾ, 5 ਜੂਨ (ਵਿ.ਪ੍ਰ.)-ਕੇਂਦਰ ਸਰਕਾਰ ਦੀ ਨਾਮਵਰ ਬੀਮਾ ਕੰਪਨੀ ਓਰੀਐਂਟਲ ਇੰਸ਼ੋਰੈਂਸ ਲਿਮਟਿਡ ਨੇ ਪੰਜਾਬ ਦੀ ਮੋਹਰੀ ਪੰਜਾਬ ਗ੍ਰਾਮੀਣ ਬੈਂਕ ਨਾਲ ਇਕ ਕਾਰਪੋਰੇਟ ਏਜੰਸੀ ਸਮਝੌਤਾ ਕੀਤਾ ਹੈ | ਇੰਸ਼ੋਰੈਂਸ ਕੰਪਨੀ ਦੇ ਮੁੱਖ ਖੇਤਰੀ ਪ੍ਰਬੰਧਕ ਰਕੇਸ਼ ਕੁਮਾਰ ਸੋਨੀ ਨੇ ਦੱਸਿਆ ਕਿ ਇਸ ਸਮਝੌਤੇ ਨਾਲ ਪੰਜਾਬ ਗ੍ਰਾਮੀਣ ਬੈਂਕ ਦੇ ਸਾਰੇ ਖਪਤਕਾਰਾਂ ਦੀਆਂ ਬੀਮੇ ਨਾਲ ਸਬੰਧਿਤ ਸਾਰੀਆਂ ਸਹੂਲਤਾਂ ਲਈ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ ਖੇਤਰੀ ਦਫ਼ਤਰ ਚੰਡੀਗੜ੍ਹ ਮੁੱਖ ਭਾਈਵਾਲ ਵਜੋਂ ਕੰਮ ਕਰੇਗਾ ਤੇ ਕੰਪਨੀ ਵਲੋਂ ਬੈਂਕ ਦੇ ਸਾਰੇ ਗ੍ਰਾਹਕਾਂ ਨੂੰ ਸਮੇਂ ਸਿਰ ਗੁਣਵੱਤਾ ਭਰਪੂਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਸਮਝੌਤੇ 'ਤੇ ਮੌਕੇ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਗਜਿੰਦਰ ਕੁਮਾਰ ਨੇਗੀ, ਜਨਰਲ ਮੈਨੇਜਰ ਸੰਤੋਸ਼ ਕੁਮਾਰ ਸਿੰਘ, ਅਨਿਲ ਕੁਮਾਰ ਮਿੱਤਲ, ਨਿਤਿਨ ਕੁਮਾਰ ਬੰਗਾ, ਸਹਾਇਕ ਜਨਰਲ ਮੈਨੇਜਰ ਸੁਨੀਲ ਕੁਮਾਰ ਅਰੋੜਾ ਤੇ ਇੰਸ਼ੋਰੈਂਸ ਕੰਪਨੀ ਵਲੋਂ ਮੁੱਖ ਖੇਤਰੀ ਪ੍ਰਬੰਧਨ ਰਕੇਸ਼ ਕੁਮਾਰ ਸੋਨੀ, ਖੇਤਰੀ ਪ੍ਰਬੰਧਕ ਸੰਜੀਵ ਕੁਮਾਰ, ਸੀਨੀਅਰ ਬਿਜ਼ਨੈੱਸ ਮੈਨੇਜਰ ਕਪੂਰਥਲਾ ਸਵਿਤਾ ਹੋਰਾ, ਅਮਰੀਕ ਸੀਨੀਅਰ ਸਹਾਇਕ ਤੋਂ ਇਲਾਵਾ ਬੈਂਕ ਦੇ ਹੋਰ ਅਧਿਕਾਰੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਹੈਪੀ ਜੁਲਕਾ ਵਲੋਂ 5000 ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਅਗਲੀ ਖ਼ਬਰ ਵਿਜੇ ਕੁਮਾਰ ਨੂੰ ਸਦਮਾ, ਭਰਾ ਦਾ ਦਿਹਾਂਤ-ਗਰਬੀ ਦੇ ਸ਼ਮਸ਼ਾਨਘਾਟ 'ਚ ਕੀਤਾ ਅੰਤਿਮ ਸੰਸਕਾਰ
Ad Position 24