ਭੁਲੱਥ, 5 ਜੂਨ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਭੋਗਪੁਰ ਰੋਡ 'ਤੇ ਸਥਿਤ ਵਿਜੇ, ਨਰੇਸ਼ ਮੈਡੀਕੋਜ਼ ਦੇ ਮਾਲਕ ਵਿਜੇ ਕੁਮਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਛੋਟੇ ਭਰਾ ਅਸ਼ਵਨੀ ਕੁਮਾਰ ਅੱਲੜ ਦਾ ਅਚਾਨਕ ਦੇਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ 'ਤੇ ਭੁਲੱਥ ਕੈਮਿਸਟ ਐਸੋਸੀਏਸ਼ਨ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਅਸ਼ਵਨੀ ਕੁਮਾਰ ਅੱਲੜ ਦੇ ਮਿ੍ਤਕ ਸਰੀਰ ਦਾ ਅੰਤਿਮ ਸੰਸਕਾਰ ਭੁਲੱਥ ਗਰਬੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਉਨ੍ਹਾਂ ਦੇ ਵੱਡੇ ਭਰਾ ਵਿਜੇ ਕੁਮਾਰ ਵੱਲੋਂ ਕੀਤੀ ਗਈ | ਇਸ ਮੌਕੇ ਵੱਖ-ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸਾਬਕਾ ਪ੍ਰਧਾਨ ਜੋਗਿੰਦਰ ਪਾਲ ਮਰਵਾਹਾ ਨਗਰ ਪੰਚਾਇਤ ਭੁਲੱਥ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਸਾਬਕਾ ਕੌਂਸਲਰ ਸੁਖਵਿੰਦਰ ਵਧਾਵਨ, ਸਾਬਕਾ ਕੌਂਸਲਰ ਲਕਸ਼ ਕੁਮਾਰ ਚੌਧਰੀ, ਸਾਬਕਾ ਕੌਂਸਲਰ ਨਰੇਸ਼ ਕੁਮਾਰ ਸਹਿਗਲ, ਕੌਂਸਲਰ ਗੌਰਵ ਸਭਰਵਾਲ, ਗੁਰਦੇਵ ਸਿੰਘ ਬਾਜਵਾ, ਅੰਮਿ੍ਤਪਾਲ, ਭੁਪਿੰਦਰ ਕੁਮਾਰ ਵਿੱਜ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਭੁਲੱਥ, ਚੇਅਰਮੈਨ ਸੁਰਿੰਦਰ ਕੁਮਾਰ ਕੱਕੜ, ਪ੍ਰੇਮਪਾਲ ਵਧਾਵਣ, ਜਸਪਾਲ ਵਧਾਵਣ, ਵਿਜੇਪਾਲ ਸਿੰਘ ਬਾਜਵਾ, ਸੁਨੀਲ ਕੁਮਾਰ ਭਾਟੀਆ, ਸੁਰਿੰਦਰ ਕੁਮਾਰ ਪਾਸੀ, ਲਖਵਿੰਦਰ ਸਿੰਘ ਲੱਕੀ, ਬੀਰ ਸਿੰਘ ਸਿੱਧੂ, ਆਕਾਸ਼ਦੀਪ ਸਿੰਘ, ਕੈਪਟਨ ਬਖਸ਼ਿੰਦਰ ਸਿੰਘ, ਕੁਲਦੀਪ ਕੁਮਾਰ ਦੱਤਾ, ਨਿਰਮਲ ਸਿੰਘ ਢਿੱਲੋਂ ਅਕਾਲੀ ਆਗੂ, ਗੁਰਦੇਵ ਸਿੰਘ ਚੱਕੀ ਵਾਲੇ ਤੇ ਹੋਰ ਬਹੁਤ ਸਾਰੀਆਂ ਮੋਹਤਵਾਰ ਸ਼ਖ਼ਸੀਅਤਾਂ ਹਾਜ਼ਰ ਸਨ |