ਕਪੂਰਥਲਾ, 5 ਜੂਨ (ਅਮਰਜੀਤ ਕੋਮਲ)-ਕਪੂਰਥਲਾ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਬੀ.ਐਲ.ਓਜ਼ ਦੀ ਇਕ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਰਵਿਦਾਸ ਭਵਨ ਨੇੜੇ ਬੱਸ ਸਟੈਂਡ ਕਪੂਰਥਲਾ ਵਿਖੇ ਹੋਈ | ਜਿਸ ਵਿਚ 90 ਦੇ ਕਰੀਬ ਬੀ.ਐਲ.ਓਜ਼ ਸ਼ਾਮਲ ਹੋਏ | ਮੀਟਿੰਗ ਵਿਚ ਬੀ.ਐਲ.ਓਜ਼ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਤੇ ਐਸ.ਆਈ.ਆਰ. ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਤੋਂ ਬਾਅਦ ਬੀ.ਐਲ.ਓ. ਯੂਨੀਅਨ ਦਾ ਗਠਨ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਨਾਲ ਕੁਸ਼ਲ ਕੁਮਾਰ ਨੂੰ ਪ੍ਰਧਾਨ, ਜੀਵਨਜੋਤ ਮੱਲੀ ਨੂੰ ਤੇ ਸੁਖਵਿੰਦਰ ਸਿੰਘ ਪੀ.ਟੀ.ਯੂ. ਮੀਤ ਪ੍ਰਧਾਨ, ਨਿਸ਼ਾਂਤ ਕੁਮਾਰ ਸਕੱਤਰ, ਮੀਨੂੰ ਰਾਣੀ ਸਹਾਇਕ ਸਕੱਤਰ, ਮਹਾਂਵੀਰ ਪ੍ਰੈੱਸ ਸਕੱਤਰ, ਦੀਪਕ ਚੰਦ ਵਿੱਤ ਸਕੱਤਰ, ਪੰਕਜ ਬਾਬੂ ਸਹਾਇਕ ਵਿੱਤ ਸਕੱਤਰ, ਬਲਵਿੰਦਰ ਸਿੰਘ ਭੰਡਾਲ ਸਰਪ੍ਰਸਤ, ਤਜਿੰਦਰ ਸਿੰਘ ਅਲੌਦੀਪੁਰ ਮੁੱਖ ਸਲਾਹਕਾਰ, ਮਨਦੀਪ ਸਿੰਘ ਸਹਾਇਕ ਪ੍ਰੈੱਸ ਸਕੱਤਰ ਤੇ ਪਰਮਿੰਦਰਜੀਤ ਕੌਰ ਦੀ ਸਹਾਇਕ ਮਹਿਲਾ ਕੋਆਰਡੀਨੇਟਰ ਵਜੋਂ ਚੋਣ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਨਿਯੁਕਤ ਪ੍ਰਧਾਨ ਕੁਸ਼ਲ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐਸ.ਆਈ.ਆਰ. ਦਾ ਸਾਰਾ ਕੰਮ ਪੂਰਾ ਹੋਣ ਤੱਕ ਸਾਰੇ ਬੀ.ਐਲ.ਓਜ਼ ਨੂੰ ਉਨ੍ਹਾਂ ਦੇ ਵਿਭਾਗਾਂ ਕੋਲੋਂ ਪੂਰਨ ਰੂਪ ਵਿਚ ਫਾਰਗ ਕਰਵਾਇਆ ਜਾਵੇ, ਐਸ.ਆਈ.ਆਰ. ਦੇ ਕੰਮ ਦਾ ਵੱਖਰਾ ਮਿਹਨਤਾਨਾ ਦੇਣ ਤੇ ਬੀ.ਐਲ.ਓ. ਦਾ ਦੁਰਘਟਨਾ ਸਬੰਧੀ ਬੀਮਾ ਕਰਵਾਉਣ ਦੀ ਮੰਗ ਕੀਤੀ ਗਈ | ਮੀਟਿੰਗ ਵਿਚ ਹਾਜ਼ਰ ਬੀ.ਐਲ.ਓਜ਼ ਨੇ ਵੱਖ-ਵੱਖ ਮਸਲਿਆਂ ਦੇ ਨਿਪਟਾਰੇ ਤੇ ਭਵਿੱਖ ਵਿਚ ਆਉਣ ਵਾਲੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਜਥੇਬੰਦੀ ਨਾਲ ਸਹਿਯੋਗ ਕਰਨ ਦਾ ਅਹਿਦ ਲਿਆ | ਮੀਟਿੰਗ ਵਿਚ ਪੀ.ਟੀ.ਯੂ. ਨਾਲ ਸਬੰਧਿਤ ਬੀ.ਐਲ.ਓ. ਦੀ ਫਾਰਗੀ ਦੀ ਸਮੱਸਿਆ ਸਬੰਧੀ ਵੀ ਚਰਚਾ ਕੀਤੀ ਗਈ | ਮੀਟਿੰਗ ਵਿਚ ਕਮਲ ਕਿਸ਼ੋਰ, ਰਮੇਸ਼ ਕੁਮਾਰ ਭੇਟ, ਕਮਲਦੀਪ ਬਾਵਾ, ਬਲਦੇਵ ਸਿੰਘ, ਧਰਮਿੰਦਰ ਕੁਮਾਰ, ਸਤਬੀਰ ਸਿੰਘ, ਰਾਮਪਾਲ, ਸੰਜੀਵ ਕੁਮਾਰ, ਅਜੈ ਕੁਮਾਰ, ਬਿਕਰਮਜੀਤ ਸਿੰਘ, ਯਾਸੀਨ ਅੰਸਾਰੀ, ਅਵਤਾਰ ਸਿੰਘ, ਲਲਿਤ ਚੰਦੇਲ ਆਦਿ ਹਾਜ਼ਰ ਸਨ |