12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪ੍ਰੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਮੈਪਿੰਗ ਦੌਰਾਨ ਜ਼ਿਲ੍ਹੇ ਦੇ 94061 ਵੋਟਰ ਖਾਮੀਆਂ ਵਾਲੇ ਪਾਏ ਗਏ-ਅਕਾਸ਼ ਬਾਂਸਲ <br/>

Ad Position 21
No active advertisement
ਅਜੀਤ ਡੈਸਕ 06-06-2026
ਕਪੂਰਥਲਾ, 5 ਜੂਨ (ਅਮਰਜੀਤ ਕੋਮਲ)-ਪ੍ਰੀ ਸਪੈਸ਼ਲ ਇੰਟੈਸਿਵ ਰਵੀਜ਼ਨ ਮੈਪਿੰਗ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ 6 ਲੱਖ 15002 ਵੋਟਰਾਂ ਵਿਚੋਂ 5 ਲੱਖ 6538 ਵੋਟਰਾਂ ਦੀ ਮੈਪਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ 1 ਲੱਖ 8464 ਵੋਟਰ ਦੀ ਅਜੇ ਤੱਕ ਮੈਪਿੰਗ ਨਹੀਂ ਹੋਈ ਤੇ ਹੁਣ ਤੱਕ ਕੀਤੀ ਗਈ ਮੈਪਿੰਗ ਵਿਚ ਜ਼ਿਲ੍ਹੇ ਵਿਚ 94061 ਵੋਟਰ ਖਾਮੀਆਂ ਵਾਲੇ ਪਾਏ ਗਏ ਹਨ | ਇਹ ਜਾਣਕਾਰੀ ਅਕਾਸ਼ ਬਾਂਸਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦਿੱਤੀ | ਉਨ੍ਹਾਂ ਕਿਹਾ ਕਿ ਭੁਲੱਥ ਹਲਕੇ ਵਿਚ 1 ਲੱਖ 30482 ਵੋਟਰਾਂ ਵਿਚੋਂ 1 ਲੱਖ 14272 ਵੋਟਰਾਂ ਦੀ ਮੈਪਿੰਗ ਹੋ ਚੁੱਕੀ ਹੈ ਅਤੇ 16210 ਵੋਟਰ ਅਜੇ ਅਣਮੈਪਿਡ ਹਨ ਤੇ ਇਸ ਹਲਕੇ ਵਿਚ 16264 ਵੋਟਰਾਂ ਦੀਆਂ ਵੋਟਾਂ ਵਿਚ ਖਾਮੀਆਂ ਪਈਆਂ ਗਈਆਂ ਹਨ | ਇਸੇ ਤਰ੍ਹਾਂ ਕਪੂਰਥਲਾ ਹਲਕੇ ਵਿਚ 146724 ਵੋਟਰਾਂ ਵਿਚੋਂ 1 ਲੱਖ 16045 ਵੋਟਰਾਂ ਦੀ ਮੈਪਿੰਗ ਹੋ ਚੁੱਕੀ ਹੈ ਤੇ 30679 ਵੋਟਰ ਅਣਮੈਪਿਡ ਹਨ ਤੇ 24360 ਵੋਟਰਾਂ ਵਿਚ ਵੋਟਰ ਖਾਮੀਆਂ ਵਾਲੇ ਹਨ, ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੇ 1 ਲੱਖ 46668 ਵੋਟਰਾਂ ਵਿਚੋਂ 1 ਲੱਖ 29060 ਵੋਟਰਾਂ ਦੀ ਮੈਪਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ 17608 ਵੋਟਰ ਅਣਮੈਪਿਡ ਹਨ ਤੇ 20092 ਵੋਟਰ ਖਾਮੀਆਂ ਵਾਲੇ ਪਾਏ ਗਏ ਹਨ | ਇਸੇ ਤਰ੍ਹਾਂ ਫਗਵਾੜਾ ਵਿਧਾਨ ਸਭਾ ਹਲਕੇ ਵਿਚ 1 ਲੱਖ 91128 ਵੋਟਰਾਂ ਵਿਚੋਂ 1 ਲੱਖ 47161 ਵੋਟਰਾਂ ਦੀ ਮੈਪਿੰਗ ਹੋ ਚੁੱਕੀ ਹੈ ਤੇ 43967 ਵੋਟਰ ਅਣਮੈਪਿਡ ਹਨ ਤੇ 33245 ਵੋਟਰਾਂ ਵਿਚ ਖਾਮੀਆਂ ਦਰਜ ਕੀਤੀਆਂ ਗਈਆਂ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਮੈਪਿੰਗ ਵਿਚ ਤੇਜੀ ਲਿਆਉਣ ਤੇ ਵੋਟਰਾਂ ਦੀ ਵੱਧ ਤੋਂ ਵੱਧ ਮੈਪਿੰਗ ਕਰਨ ਲਈ ਜ਼ਿਲ੍ਹੇ ਦੇ ਸਮੂਹ ਪੋਿਲੰਗ ਸਟੇਸ਼ਨਾਂ 'ਤੇ 7 ਜੂਨ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਇਸ ਸਬੰਧੀ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ 791 ਪੋਿਲੰਗ ਸਟੇਸ਼ਨਾਂ 'ਤੇ 791 ਬੂਥ ਲੈਵਲ ਅਫ਼ਸਰ ਤੇ 77 ਸੁਪਰਵਾਈਜ਼ਰ ਆਪੋ ਆਪਣੇ ਪੋਿਲੰਗ ਸਟੇਸ਼ਨਾਂ 'ਤੇ ਬੈਠ ਕੇ ਅਣਮੈਪਿਡ ਵੋਟਰਾਂ ਦੀ ਮੈਪਿੰਗ ਦਾ ਕੰਮ ਮੁਕੰਮਲ ਕਰਨਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵੋਟਰਾਂ ਦੀ ਅਜੇ ਮੈਪਿੰਗ ਨਹੀਂ ਹੋਈ, ਉਹ 7 ਜੂਨ ਨੂੰ ਸਵੇਰੇ 10 ਤੋਂ ਲੈ ਕੇ ਸ਼ਾਮ 5 ਵਜੇ ਦਰਮਿਆਨ ਆਪਣੇ ਪੋਿਲੰਗ ਸਟੇਸ਼ਨ 'ਤੇ ਜਾ ਕੇ ਬੀ.ਐਲ.ਓ. ਨਾਲ ਤਾਲਮੇਲ ਕਰਕੇ ਆਪਣੀ ਵੋਟ ਦੀ ਮੈਪਿੰਗ ਕਰਨੀ ਯਕੀਨੀ ਬਣਾਉਣ | ਉਨ੍ਹਾਂ ਸਮੂਹ ਚੋਣ ਰਜਿਸਟਰੇਸ਼ਨ ਅਫ਼ਸਰਾਂ ਤੇ ਸਹਾਇਕ ਚੋਣ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਕੰਮ ਵਾਲੇ ਦਿਨ ਬੀ.ਐਲ.ਓ. ਦੀ ਹਾਜ਼ਰੀ ਯਕੀਨੀ ਬਣਾਉਣ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਂਪ ਦੌਰਾਨ ਮੈਪਿੰਗ ਕੀਤੇ ਗਏ ਕੁੱਲ ਵੋਟਰਾਂ ਦੀ ਰਿਪੋਰਟ 7 ਜੂਨ ਨੂੰ ਸ਼ਾਮ ਸਾਢੇ 4 ਵਜੇ ਤੱਕ ਮੁੱਖ ਦਫ਼ਤਰੀ ਨੂੰ ਭੇਜਣੀ ਯਕੀਨੀ ਬਣਾਈ ਜਾਵੇ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੈਲਪ ਲਾਈਨ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨੰਬਰ 01822-233777 'ਤੇ ਸੰਪਰਕ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਸੰਬੰਧੀ ਜ਼ਿਲ੍ਹੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ ਸਮਾਗਮ <br/> ਅਗਲੀ ਖ਼ਬਰ ਬੀ.ਐਲ.ਓਜ਼ ਦੀ ਮੀਟਿੰਗ ਦੌਰਾਨ ਬੀ.ਐਲ.ਓਜ਼ ਯੂਨੀਅਨ ਦਾ ਗਠਨ-ਕੁਸ਼ਲ ਕੁਮਾਰ ਪ੍ਰਧਾਨ ਬਣੇ ਮੀਟਿੰਗ ਵਿਚ ਐਸ.ਆਈ.ਆਰ. ਦੌਰਾ...
Ad Position 24