11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਸ਼ਵ ਵਾਤਾਵਰਨ ਦਿਵਸ ਮੌਕੇ ਸੰਤ ਸੀਚੇਵਾਲ ਦਾ ਖਿਡਾਰੀਆਂ ਨੂੰ ਤੋਹਫ਼ਾ <br/>

Ad Position 21
No active advertisement
ਵਾਟਰ ਸਪੋਰਟਸ ਸੈਂਟਰ ਨੂੰ ਚਾਰ ਨਵੀਆਂ ਕਿਸ਼ਤੀਆਂ ਦਿੰਦੇ ਹੋਏ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਕੋਚ ਤੇ ਹੋਰ | ਤਸਵੀਰ: ਲਾਡੀ ਸਟੂਡੀਓ <br/> 06-06-2026
ਸੁਲਤਾਨਪੁਰ ਲੋਧੀ, 5 ਜੂਨ (ਨਰੇਸ਼ ਹੈਪੀ, ਥਿੰਦ)-ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 'ਵਾਟਰ ਸਪੋਰਟਸ ਸੈਂਟਰ, ਸੁਲਤਾਨਪੁਰ ਲੋਧੀ' ਨੂੰ ਚਾਰ ਨਵੀਆਂ ਆਧੁਨਿਕ ਕਿਸ਼ਤੀਆਂ ਅਤੇ ਹੋਰ ਖੇਡ ਸਮਗਰੀ ਭੇਟ ਕੀਤੀ | ਕਰੀਬ ਢਾਈ ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ ਗਈਆਂ ਇਨ੍ਹਾਂ ਕਿਸ਼ਤੀਆਂ ਦੇ ਸ਼ਾਮਲ ਹੋਣ ਨਾਲ ਸੈਂਟਰ ਕੋਲ ਬੋਟਾਂ ਦੀ ਕੁੱਲ ਗਿਣਤੀ 32 ਹੋ ਗਈ ਹੈ | ਸਾਲ 2014 ਤੋਂ ਪਵਿੱਤਰ ਕਾਲੀ ਵੇਈਾ 'ਤੇ ਚੱਲ ਰਿਹਾ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਅੱਜ ਪੰਜਾਬ ਵਿਚ ਪਾਣੀ ਵਾਲੀਆ ਖੇਡਾਂ ਦੀ ਇੱਕ ਵਿਲੱਖਣ ਪਛਾਣ ਬਣ ਚੁੱਕਾ ਹੈ | ਨਵੀਆਂ ਕਿਸ਼ਤੀਆਂ ਖਿਡਾਰੀਆਂ ਨੂੰ ਸਮਰਪਿਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੈਂਟਰ ਦੇ ਖਿਡਾਰੀਆਂ ਨੇ ਪਿਛਲੇ ਦਸ ਸਾਲਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੁਲਤਾਨਪੁਰ ਲੋਧੀ ਅਤੇ ਪੰਜਾਬ ਦਾ ਨਾਂਅ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ | ਸੈਂਟਰ ਦੇ ਕੋਚ ਅਮਨਦੀਪ ਸਿੰਘ ਨੇ ਕਿਹਾ ਕਿ ਵਾਟਰ ਸਪੋਰਟਸ ਇੱਕ ਬਹੁਤ ਮਹਿੰਗੀ ਖੇਡ ਹੈ, ਜਿਸ ਵਿਚ ਇੱਕ ਪੈਡਲ ਦੀ ਕੀਮਤ ਹਜ਼ਾਰਾਂ ਰੁਪਏ ਅਤੇ ਇੱਕ ਬੋਟ ਦੀ ਕੀਮਤ ਲੱਖਾਂ ਰੁਪਏ ਤੱਕ ਹੁੰਦੀ ਹੈ | ਪਰ ਸੰਤ ਸੀਚੇਵਾਲ ਦੇ ਸਹਿਯੋਗ ਸਦਕਾ ਆਮ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਮੁਫ਼ਤ ਜਾਂ ਬਹੁਤ ਘੱਟ ਖ਼ਰਚੇ 'ਤੇ ਇਸ ਖੇਡ ਵਿਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸੈਂਟਰ ਵਿਚ ਦੋ ਸੀ-1, ਇੱਕ ਸੀ-2 ਅਤੇ ਇੱਕ ਕੇ-1 ਬੋਟ ਸ਼ਾਮਲ ਕੀਤੀ ਗਈ ਹੈ | ਇਸ ਤੋਂ ਪਹਿਲਾਂ ਵੀ ਲੱਖਾਂ ਰੁਪਏ ਦੀ ਲਾਗਤ ਨਾਲ ਬੋਟਾਂ, ਪੈਡਲ, ਜਿੰਮ ਉਪਕਰਨ ਅਤੇ ਹੋਰ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਚੁੱਕੀਆਂ ਹਨ | ਖਿਡਾਰੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਜਿੰਮ, ਏਅਰ ਕੰਡੀਸ਼ਨਡ ਸਹੂਲਤਾਂ ਅਤੇ ਉੱਚ ਪੱਧਰੀ ਅਭਿਆਸ ਢਾਂਚਾ ਇਸ ਸੈਂਟਰ ਦੀ ਖ਼ਾਸ ਪਹਿਚਾਣ ਬਣ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਫਗਵਾੜਾ ਦੀਆਂ ਦੋ ਬੱਚੀਆਂ ਨੇ ਜਿੱਤੇ ਕਾਂਸੀ ਦੇ ਤਗਮੇ •ਖਿਡਾਰੀਆਂ ਦ... ਅਗਲੀ ਖ਼ਬਰ ਸਾਇੰਸ ਮਿਸਟੈੱ੍ਰਸ ਸੁਖਵਿੰਦਰ ਕੌਰ ਨੂੰ ਨਿੱਘੀ ਵਿਦਾਇਗੀ • ਸੁਖਵਿੰਦਰ ਕੌਰ ਵਲੋਂ ਸਕੂਲ ਨੂੰ ਇਕ ਲੱਖ 10 ਹਜ਼ਾਰ ਰੁਪਏ...
Ad Position 24