11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨੈਸ਼ਨਲ ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਫਗਵਾੜਾ ਦੀਆਂ ਦੋ ਬੱਚੀਆਂ ਨੇ ਜਿੱਤੇ ਕਾਂਸੀ ਦੇ ਤਗਮੇ •ਖਿਡਾਰੀਆਂ ਦੀਆਂ ਸਫਲਤਾਵਾਂ ਨਾਲ ਪੰਜਾਬ ਦਾ ਮਾਣ ਵਧ ਰਿਹਾ: ਡਾ. ਚੱਬੇਵਾਲ <br/>

Ad Position 21
No active advertisement
ਅਜੀਤ ਡੈਸਕ 06-06-2026
ਫਗਵਾੜਾ, 5 ਜੂਨ (ਹਰਜੋਤ ਸਿੰਘ ਚਾਨਾ)-ਉੜੀਸਾ ਵਿਖੇ ਹੋਈ ਨੈਸ਼ਨਲ ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2026 'ਚ ਫਗਵਾੜਾ ਦੀਆਂ ਦੋ ਬੱਚੀਆਂ ਨੇ ਬਰਾਊਾਜ ਮੈਡਲ ਜਿੱਤ ਕੇ ਸ਼ਹਿਰ ਤੇ ਮਾਪਿਆਂ ਦਾ ਰੌਸ਼ਨ ਕੀਤਾ ਹੈ | ਇਹ ਚੈਂਪੀਅਨਸ਼ਿਪ ਉੜੀਸਾ ਵਿਖੇ 30 ਮਈ ਤੋਂ 3 ਜੂਨ ਤੱਕ ਹੋਈ ਸੀ | ਜਿਸ 'ਚ ਸਕੂਲ ਆਫ਼ ਐਮੀਨੈਂਸ ਦੀ 11 ਕਲਾਸ ਦੀ ਵਿਦਿਆਰਥਣ ਭਾਰਤੀ ਤੇ ਐੱਸ.ਡੀ.ਪੁਤਰੀ ਪਾਠਸ਼ਾਲਾ ਸਕੂਲ ਹਦੀਆਬਾਦ ਦੀ 10ਵੀਂ ਕਲਾਸ ਦੀ ਵਿਦਿਆਰਥਣ ਅਨਾਮਿਕਾ ਕੁਮਾਰੀ ਨੇ ਹਿੱਸਾ ਲਿਆ ਸੀ ਤੇ ਤੀਸਰੀ ਪੁਜ਼ੀਸ਼ਨ ਹਾਸਲ ਕਰਦਿਆਂ ਬਰਾਉਂਜ ਮੈਡਲ ਜਿੱਤਿਆ | ਅੱਜ ਇਨ੍ਹਾਂ ਵਿਦਿਆਰਥਣਾਂ ਦਾ ਬੱਸ ਸਟੈਂਡ ਵਿਖੇ ਪੁੱਜਣ 'ਤੇ ਸੁਆਗਤ ਕੀਤਾ ਗਿਆ | ਸਕੂਲ ਆਫ਼ ਐਮੀਨੈਂਸ ਦੇ ਪਿ੍ੰਸੀਪਲ ਰਣਜੀਤ ਕੁਮਾਰ ਗੋਗਨਾ ਦੀ ਅਗਵਾਈ ਹੇਠ ਸਮੂਹ ਸਟਾਫ਼ ਵਲੋਂ ਫੁੱਲਾ ਦੇ ਹਾਰ ਪਾ ਕੇ ਤੇ ਮੂੰਹ ਮਿੱਠਾ ਕਰਵਾ ਕੇ ਸੁਆਗਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਸਨਮਾਨ 'ਚ ਸਕੂਲ ਆਫ਼ ਐਮੀਨੈਂਸ ਵਿਖੇ ਸਮਾਗਮ ਕੀਤਾ ਗਿਆ | ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ 'ਤੇ ਪੁੱਜੇ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਇਨ੍ਹਾਂ ਬੱਚੀਆਂ ਨੇ ਫਗਵਾੜਾ ਸ਼ਹਿਰ ਦਾ ਨਾਮ ਪੂਰੀ ਦੁਨੀਆਂ ਭਰ 'ਚ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੀ ਵਿਸ਼ੇਸ਼ ਯੋਗਦਾਨ ਪਾ ਰਹੀ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਕਿਹਾ ਕਿ ਇਨ੍ਹਾਂ ਬੱਚੀਆਂ ਨੇ ਸਕੂਲ ਆਫ਼ ਐਮੀਨੈਂਸ ਵਿਖੇ ਕੋਚ ਪਿ੍ੰਸ ਦੀ ਦੇਖ ਰੇਖ ਵਿਚ ਚੱਲ ਰਹੀ ਰਿੰਗ ਬੀਸਟ ਬੌਕਸਿੰਗ ਕਲੱਬ (ਐੱਸ.ਓ.ਆਈ) ਵਿਚ ਟਰੇਨਿੰਗ ਪ੍ਰਾਪਤ ਕਰਕੇ ਹੀ ਇਹ ਮਾਣ ਹਾਸਲ ਕੀਤਾ ਹੈ | ਇਸ ਮੌਕੇ ਰਾਕੇਸ਼ ਬਾਂਸਲ, ਮੇਅਰ ਰਾਮਪਾਲ ਉਪਲ, ਗੁਰਦੀਪ ਦੀਪਾ, ਸਤਵੰਤ ਟੂਰਾ, ਦਿਨੇਸ਼ ਕੁਮਾਰ, ਪੀ.ਟੀ ਦੇਸ ਰਾਜ, ਵਿਨੋਦ ਕੁਮਾਰ, ਸਾਰੂਤੀ ਦੁੱਗਲ, ਦਲਜੀਤ ਕੋਰ, ਸੁਨੀਤਾ ਰਾਣੀ, ਰਿੱਤੂ ਬਾਲਾ ਤੋਂ ਇਲਾਵਾ ਬੱਚੀਆਂ ਦੇ ਮਾਤਾ ਰਜਿੰਦਰ ਸ਼ਾਹ, ਮਾਤਾ ਬਿਮਲਾ ਦੇਵੀ ਤੇ ਨੰਦ ਲਾਲ ਰਾਏ ਤੇ ਮਾਤਾ ਨਿਰਮਲਾ ਦੇਵੀ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/> ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਸੰਤ ਸੀਚੇਵਾਲ ਦਾ ਖਿਡਾਰੀਆਂ ਨੂੰ ਤੋਹਫ਼ਾ <br/>
Ad Position 24