27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੜਕ ਦੇ ਕੰਢੇ ਤੱਕ ਸਾਮਾਨ ਰੱਖ ਕੇ ਟਰੈਫ਼ਿਕ 'ਚ ਵਿਘਨ ਪਾਉਣ ਸੰਬੰਧੀ ਤਿੰਨ ਦੁਕਾਨਦਾਰਾ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 07-06-2026
ਫਗਵਾੜਾ, 6 ਜੂਨ (ਹਰਜੋਤ ਸਿੰਘ ਚਾਨਾ)- ਸੜਕ ਦੇ ਕੰਢੇ ਤੱਕ ਸਾਮਾਨ ਰੱਖ ਕੇ ਟਰੈਫ਼ਿਕ 'ਚ ਵਿਘਨ ਪਾਉਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਤਿੰਨ ਦੁਕਾਨਦਾਰਾ ਖ਼ਿਲਾਫ਼ ਧਾਰਾ 285 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਜਦੋਂ ਝਟਕਈਆਂ ਚੌਂਕ ਪੁੱਜੀ ਤਾਂ ਉੱਥੇ ਕਾਫ਼ੀ ਟਰੈਫ਼ਿਕ ਜਾਮ ਲੱਗਾ ਹੋਇਆ ਸੀ ਤੇ ਲੋਕਾਂ ਨੂੰ ਲੰਘਣ 'ਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿੱਥੇ ਦੁਕਾਨਦਾਰ ਆਰ.ਐਸ.ਇਲੈਕਟ੍ਰੋਨਿਕਸ ਤੇ ਦੁਕਾਨਦਾਰ ਫਗਵਾੜਾ ਫਰਨੀਚਰ ਦੇ ਮਾਲਕ ਵਲੋਂ ਬਹੁਤ ਸਾਰਾ ਸਾਮਾਨ ਝਟਕਈਆਂ ਚੌਂਕ 'ਚ ਰੱਖਿਆ ਹੋਇਆ ਹੈ ਤੇ ਆਉਣ ਜਾਣ ਵਾਲਿਆਂ ਨੂੰ ਲੰਘਣ 'ਚ ਕਾਫ਼ੀ ਮੁਸ਼ਕਿਲ ਆ ਰਹੀ ਹੈ ਤੇ ਦੁਕਾਨ ਹਿੰਦੁਸਤਾਨ ਸਟੀਲ ਐਂਡ ਟਿੰਬਰ ਸਟੋਰ ਦੇ ਮਾਲਕ ਨੇ ਆਪਣੀ ਦੁਕਾਨ ਦੇ ਸਾਹਮਣੇ ਸੜਕ 'ਚ ਕਾਫ਼ੀ ਅੱਗੇ ਨੂੰ ਵਧਾ ਕੇ ਸਰੀਆ ਰੱਖਿਆ ਹੋਇਆ ਹੈ | ਜਿਸ 'ਤੇ ਕਾਰਵਾਈ ਕਰਦਿਆਂ ਪੁਿਨੂੰਲਸ ਨੇ ਦੁਕਾਨਦਾਰ ਆਰ.ਐਸ. ਇਲੈਕਟੋ੍ਰਨਿਕਸ, ਦੁਕਾਨ ਫਗਵਾੜਾ ਫ਼ਰਨੀਚਰ ਦੇ ਮਾਲਕ, ਹਿੰਦੁਸਤਾਨ ਸਟੀਲ ਐਂਡ ਟਿੰਬ ਸਟੋਰ ਬੰਗਾ ਰੋਡ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਆਟੋ ਤੇ ਮੋਟਰਸਾਈਕਲ ਦੀ ਟੱਕਰ ਵਿਚ ਪਤੀ-ਪਤਨੀ ਜ਼ਖ਼ਮੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਮੀਟਿੰਗ ਦੌਰਾਨ ਅਹਿਮ ਮੁੱਦਿਆਂ 'ਤੇ ਹੋਈਆਂ ਵਿਚਾਰਾਂ
Ad Position 24