ਸੈਨਿਕ ਸਕੂਲ ਦਾ 63ਵਾਂ ਤਿੰਨ ਰੋਜ਼ਾ ਸਾਲਾਨਾ ਖੇਡ ਸਮਾਗਮ ਸਮਾਪਤ
ਜੇਤੂ ਵਿਦਿਆਰਥੀਆਂ ਨੂੰ ਗੁਰੂਸ਼ਕਤੀ ਸਿੰਘ ਸੋਢੀ ਤੇ ਰਾਜਪਾਲ ਸਿੰਘ ਸੰਧੂ ਨੇ ਇਨਾਮ ਕੀਤੇ ਤਕਸੀਮ
ਕਪੂਰਥਲਾ, 22 ਨਵੰਬਰ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਵਿਚ ਕਰਵਾਏ ਤਿੰਨ ਰੋਜ਼ਾ 63ਵਾਂ ਸਾਲਾਨਾ ਖੇਡ ਸਮਾਗਮ ਦੇ ਆਖ਼ਰੀ ਦਿਨ ਦੇ ਸਮਾਗਮ ’ਚ ਸੀ. ਆਰ.
ਕਪੂਰਥਲਾ, 22 ਨਵੰਬਰ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਵਿਚ ਕਰਵਾਏ ਤਿੰਨ ਰੋਜ਼ਾ 63ਵਾਂ ਸਾਲਾਨਾ ਖੇਡ ਸਮਾਗਮ ਦੇ ਆਖ਼ਰੀ ਦਿਨ ਦੇ ਸਮਾਗਮ ’ਚ ਸੀ. ਆਰ. ਪੀ. ਐਫ. ਦੇ ਇੰਸਪੈਕਟਰ ਜਨਰਲ ਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਗੁਰੂਸ਼ਕਤੀ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਤੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਆਈ. ਜੀ. ਰਾਜਪਾਲ ਸਿੰਘ ਸੰਧੂ ਸਕੂਲ ਦੇ ਸਾਬਕਾ ਵਿਦਿਆਰਥੀ ਸੰਘ ਦੇ ਪ੍ਰਧਾਨ ਵੀ ਹਨ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਗੁਰੂ ਸ਼ਕਤੀ ਸਿੰਘ ਸੋਢੀ ਦਾ ਸਕੂਲ ਦੇ ਪ੍ਰਬੰਧਕਾਂ ਵਲੋਂ ਸਵਾਗਤ ਕੀਤਾ। ਉਪਰੰਤ ਉਨ੍ਹਾਂ ਸੈਨਿਕ ਸਕੂਲ ਕਪੂਰਥਲਾ ਵਿਚ ਸਥਿਤ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਬਾਅਦ ਵਿਚ ਖੇਡਾਂ ਸੰਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਕੂਲ ਵਿਚ ਕਦਮ ਰੱਖਦਿਆਂ ਉਨ੍ਹਾਂ ਨੂੰ ਇਕ ਅਧਿਕਾਰੀ ਨਾਲੋਂ ਵੱਧ ਆਪਣੇ ਘਰ ਪਰਤੇ ਸਾਬਕਾ ਵਿਦਿਆਰਥੀ ਹੋਣ ਦਾ ਅਹਿਸਾਸ ਹੋਇਆ ਹੈ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ’ਚ ਉਨ੍ਹਾਂ ਨੂੰ ਹੋਰ ਮਿਹਨਤ ਤੇ ਸਮਰਪਣ ਦੀ ਭਾਵਨਾ ਨਾਲ ਪਡ਼੍ਹਾਈ ਤੇ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਆਈ. ਮਨੋਜ ਮੈਨਨ ਤੇ ਉਨ੍ਹਾਂ ਦੀ ਟੀਮ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੈਨਿਕ ਸਕੂਲ ਨਾ ਕੇਵਲ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਸਗੋਂ ਉਨ੍ਹਾਂ ’ਚ ਅਨੁਸ਼ਾਸਨ, ਜ਼ਿੰਮੇਵਾਰ ਨਾਗਰਿਕ ਤੇ ਦੇਸ਼ ਦੇ ਭਵਿੱਖ ਵਜੋਂ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਖੇਡਾਂ ਵਿਚ ਸੀਨੀਅਰ ਹਾਊਸ, ਜੂਨੀਅਰ ਹਾਊਸ ਤੇ ਹੋਲਡਿੰਗ ਹਾਊਸ ਕ੍ਰਮਵਾਰ ਤਿਲਕ ਹਾਊਸ, ਸਰੋਜਨੀ ਹਾਊਸ ਤੇ ਨਲੂਆ ਹਾਊਸ ਨੂੰ ਸਰਬੋਤਮ ਹਾਊਸ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਰਬੋਤਮ ਖਿਡਾਰੀ ਲਡ਼ਕੇ ਲਡ਼ਕੀਆਂ ਦੇ ਪੁਰਸਕਾਰ ਸੀਨੀਅਰ ਜੂਨੀਅਰ ਤੇ ਹੋਲਡਿੰਗ ਹਾਊਸ ਦੀ ਸ਼ੇ੍ਣੀ ਵਿਚ ਕ੍ਰਮਵਾਰ ਸ਼ਿਵਮ, ਸ਼ਾਭਵੀ, ਨਮਿਤ, ਅਸ਼ਮਿਤਾ, ਤਨਮਯ ਅਤੇ ਗ੍ਰੀਸ਼ਾ ਨੂੰ ਪ੍ਰਦਾਨ ਕੀਤੇ। ਇਸੇ ਤਰ੍ਹਾਂ ਸਕੂਲ ਦੇ ਅਧਿਆਪਕ ਸਵ: ਐਮ. ਐਸ. ਬਾਜਵਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਸੀਨੀਅਰ, ਜੂਨੀਅਰ ਤੇ ਹੋਲਡਿੰਗ ਹਾਊਸਾਂ ਦੇ ਸਰਵੋਤਮ ਖਿਡਾਰੀਆਂ ਨੂੰ ਹੌਸਲਾ ਅਫਜਾਈ ਲਈ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਖੇਡ ਸਮਾਗਮ ਵਿਚ ਸੀਨੀਅਰ ਵਿਦਿਆਰਥੀਆਂ ਦੀ 3000 ਮੀਟਰ ਦੌਡ਼ ਵਿਚ ਤਿਲਕ ਹਾਊਸ ਦੇ ਤਾਪੇਸ਼ ਨੇ ਪਹਿਲਾ, ਪਟੇਲ ਹਾਊਸ ਦੇ ਆਸ਼ਿਤ ਖਾਨ ਨੇ ਦੂਜਾ, ਭਗਤ ਹਾਊਸ ਦੇ ਮਨਨ ਕੁਮਾਰ ਨੇ ਤੀਜਾ, ਜੂਨੀਅਰ ਵਿਦਿਆਰਥੀਆਂ ਦੀ 200 ਮੀਟਰ ਦੌਡ਼ ਵਿਚ ਚਿਤਰੰਜਨ ਹਾਊਸ ਦੇ ਨਮਨ ਨੇ ਪਹਿਲਾ, ਸਰੋਜਨੀ ਹਾਊਸ ਦੇ ਸੋਰਿਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜੂਨੀਅਰ ਲਡ਼ਕੀਆਂ ਦੀ 200 ਮੀਟਰ ਦੌਡ਼ ਵਿਚ ਚਿਤਰੰਜਨ ਹਾਊਸ ਦੀ ਇਸ਼ਿਕਾ ਪਹਿਲਾ, ਮੋਤੀ ਲਾਲ ਹਾਊਸ ਦੀ ਦੀਪਾਂਸ਼ੀ ਦੂਜੇ ਤੇ ਸਰੋਜਨੀ ਹਾਊਸ ਦੀ ਯੁਵਕਾ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 1500 ਮੀਟਰ ਸੀਨੀਅਰ ਵਿਦਿਆਰਥੀਆਂ ਦੀ ਦੌਡ਼ ਵਿਚ ਆਜ਼ਾਦ ਹਾਊਸ ਦਾ ਗੌਰਵ ਕੁਮਾਰ ਪਹਿਲੇ, ਇਸੇ ਹਾਊਸ ਦਾ ਸਚਿਵ ਦੂਜੇ ਤੇ ਤਿਲਕ ਹਾਊਸ ਦਾ ਮਿਯੰਕ ਤੀਜੇ ਸਥਾਨ ’ਤੇ ਰਿਹਾ।