28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨਸ਼ੇ ਹੈਰੋਇਨ ਦਾ ਸੇਵਨ ਕਰਨ ਵਾਲੇ ਦੋ ਨੌਜਵਾਨ ਕਾਬੂ, ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 07-06-2026
ਭੁਲੱਥ, 6 ਜੂਨ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਥਾਣਾ ਭੁਲੱਥ ਪੁਲਿਸ ਨੇ ਦੋ ਨੌਜਵਾਨਾਂ ਕਥਿਤ ਤੌਰ 'ਤੇ ਹੈਰੋਇਨ ਦਾ ਸੇਵਨ ਕਰਦੇ ਕਾਬੂ ਕੀਤਾ ਹੈ | ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਏ.ਐਸ.ਆਈ. ਰਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਕਰਮਚਾਰੀਆਂ ਨਾਲ ਭੁਲੱਥ ਚੌਂਕ ਵਿਚ ਨਾਕਾਬੰਦੀ ਦੌਰਾਨ ਮੌਜੂਦ ਸਨ, ਤਾਂ ਖ਼ਾਸ ਮੁਖ਼ਬਰ ਵੱਲੋਂ ਇਤਲਾਹ ਮਿਲੀ ਕਿ ਦੋ ਨੌਜਵਾਨ ਸ਼ਰੇਆਮ ਖੱਸਣ ਰੋਡ ਨਜ਼ਦੀਕ ਸ਼ਮਸ਼ਾਨ ਘਾਟ ਸਰਕਾਰੀ ਪਾਣੀ ਵਾਲੇ ਟਿਊਬਵੈੱਲ ਦੇ ਕਮਰੇ ਪਿੱਛੇ ਸ਼ਰੇਆਮ ਨਸ਼ੇ ਹੈਰੋਇਨ ਦਾ ਸੇਵਨ ਕਰ ਰਹੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ | ਜਿਸ 'ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਦੌਰਾਨ ਦੋ ਨੌਜਵਾਨਾਂ ਸੁਖਦੇਵ ਸਿੰਘ ਉਰਫ਼ ਸੁੱਖਾ ਵਾਸੀ ਗੁੱਝਾ ਜ਼ਿਲ•ਾ ਜਲੰਧਰ ਤੇ ਪੰਕਜ ਵਧਾਵਨ ਉਰਫ਼ ਕਿੱਕੀ ਪੁੱਤਰ ਦਰਸ਼ਨ ਲਾਲ ਵਧਾਵਨ ਵਾਸੀ ਨਿਊ ਰਸੀਲਾ ਨਗਰ ਜ਼ਿਲ•ਾ ਜਲੰਧਰ ਨੂੰ ਕਾਬੂ ਕਰਕੇ ਉਨ•ਾਂ ਕੋਲੋਂ ਕਥਿਤ ਤੌਰ 'ਤੇ ਇੱਕ ਜਲਿਆ ਹੋਇਆ ਸਿਲਵਰ ਪੇਪਰ, ਦਸ ਰੁਪਏ ਦਾ ਪਾਈਪਨੁਮਾ ਨੋਟ ਤੇ ਇੱਕ ਲਾਈਟਰ ਬਰਾਮਦ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ |ੂ

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ 'ਚ ਮਨਾਇਆ ਵਾਤਾਵਰਨ ਦਿਵਸ <br/> ਅਗਲੀ ਖ਼ਬਰ ਸੈਕਟਰੀ ਹਰਬੰਸ ਸਿੰਘ ਸ਼ਿਕਾਰਪੁਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 10 ਨੂੰ <br/>
Ad Position 24