28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸ਼ੋ੍ਰਮਣੀ ਅਕਾਲੀ ਦਲ ਨੇ ਬਿੰਦਰ ਸਿੰਘ ਰਾਵਲਪਿੰਡੀ ਦੀ ਨੂੰ ਹ ਨੂੰ ਦਿੱਤਾ ਵੱਡਾ ਮਾਣ <br/>

Ad Position 21
No active advertisement
ਅਜੀਤ ਡੈਸਕ 07-06-2026
ਫਗਵਾੜਾ, 6 ਜੂਨ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਟਕਸਾਲੀ ਐਸ. ਸੀ. ਅਕਾਲੀ ਆਗੂ ਬਿੰਦਰ ਸਿੰਘ ਰਾਵਲਪਿੰਡੀ ਨੂੰ ਵੱਡਾ ਮਾਣ ਦਿੰਦਿਆਂ ਉਨ•ਾਂ ਦੀ ਨੂੰਹ ਵੀਨਾ ਰਾਣੀ ਮੈਂਬਰ ਜ਼ਿਲ•ਾ ਪ੍ਰੀਸ਼ਦ ਨੂੰ ਫਗਵਾੜਾ ਐਸ. ਸੀ. ਵਿੰਗ ਦਿਹਾਤੀ ਦਾ ਪ੍ਰਧਾਨ ਥਾਪਿਆ | ਇਸ ਮੌਕੇ 'ਤੇ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਬਿੰਦਰ ਸਿੰਘ ਰਾਵਲਪਿੰਡੀ ਅਤੇ ਵੀਨਾ ਰਾਣੀ ਇੱਕ ਟਕਸਾਲੀ ਅਕਾਲੀ ਪਰਿਵਾਰ ਹੈ ਅਤੇ ਹਲਕੇ ਵਿਚ ਆਪਣਾ ਪੂਰਾ ਰੁਤਬਾ ਰੱਖਦੇ ਹਨ | ਚੰਦੀ ਨੇ ਆਖਿਆ ਆਪ ਸਰਕਾਰ ਦੇ ਧੱਕੇਸ਼ਾਹੀ ਦੇ ਬਾਵਜੂਦ ਇਸ ਪਰਿਵਾਰ ਨੇ ਜ਼ਿਲ•ਾ ਪ੍ਰੀਸ਼ਦ ਸੀਟ ਜਿੱਤ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਝੋਲੀ ਪਾਈ ਅਤੇ ਹਲਕੇ ਵਿਚ ਆਪਣੇ ਰੁਤਬੇ ਨੂੰ ਕਾਇਮ ਰੱਖਿਆ | ਵੀਨਾ ਰਾਣੀ ਨੇ ਆਪਣੀ ਇਸ ਨਿਯੁਕਤੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼ੋ੍ਰਮਣੀ ਅਕਾਲੀ ਦਲ ਦੇ ਦੁਆਬਾ ਜਰਨੈਲ ਐਡਵੋਕੇਟ ਜਰਨੈਲ ਸਿੰਘ ਵਾਹਦ, ਫਗਵਾੜਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਅਤੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ•ਾਂ ਨੇ ਮੈਨੂੰ ਇਹ ਵੱਡਾ ਮਾਣ ਦਿਵਾਕੇ ਸ਼ੋ੍ਰਮਣੀ ਅਕਾਲੀ ਦਲ ਦੀ ਸੇਵਾ ਕਰਨ ਦਾ ਮੌਕਾ ਦਿੱਤਾ | ਵੀਨਾ ਰਾਣੀ ਨੇ ਆਖਿਆ ਕਿ ਸਾਡਾ ਪਰਿਵਾਰ ਅਕਾਲੀ ਹੈ ਅਤੇ ਅਕਾਲੀ ਰਹੇਗਾ | ਉਨ•ਾਂ ਨੇ ਆਖਿਆ ਕਿ ਬਿਨਾਂ ਮਾਣ ਸਤਿਕਾਰ ਤੋਂ ਪਾਰਟੀ ਦੀ ਚੜ•ਦੀ ਕਲਾ ਲਈ ਪਹਿਲਾ ਵੀ ਦਿਨ ਰਾਤ ਮਿਹਨਤ ਕੀਤੀ ਅਤੇ ਅਗਾਂਹ ਵੀ ਕਰਦੇ ਰਹਾਂਗੇ |

Ad Position 22
No active advertisement
ਪਿਛਲੀ ਖ਼ਬਰ ਪਾਦਰੀ ਤੋਂ ਤੰਗ'ਪ੍ਰੇਸ਼ਾਨ ਆ ਕੇ ਲੜਕੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਮਾਮਲਾ ਦਰਜ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ 'ਚ ਮਨਾਇਆ ਵਾਤਾਵਰਨ ਦਿਵਸ <br/>
Ad Position 24